ਪਤੀ -ਪਤਨੀ ਦਰਮਿਆਨ ਪਈਆਂ ਦੂਰੀਆਂ ਨੂੰ ਦਰਸਾਉਂਦਾ ਹੈ ਸਿਮਰ ਕੌਰ ਦਾ ਗੀਤ 'ਕਰਜ਼'

written by Shaminder | July 29, 2019

ਸਿਮਰ ਕੌਰ ਦੇ ਗੀਤ 'ਕਰਜ਼' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ ਜਦਕਿ ਵੀਡੀਓ ਫਰੇਮ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ । ਗੀਤ ਦੇ ਬੋਲ 'ਤੇ ਸੰਗੀਤਬੱਧ ਕੀਤਾ ਹੈ ਨਿਰਮਾਣ ਨੇ । ਗੀਤ ਦੀ ਫੀਚਰਿੰਗ 'ਚ ਇੰਦਰ ਚਹਿਲ ਨਜ਼ਰ ਆ ਰਹੇ ਹਨ । ਇਹ ਗੀਤ ਇੱਕ ਸੈਡ ਸੌਂਗ ਹੈ ,ਜਿਸ 'ਚ ਪਤੀ ਪਤਨੀ ਦੇ ਝਗੜੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸੇ ਝਗੜੇ ਕਾਰਨ ਦੋਨਾਂ 'ਚ ਦੂਰੀਆਂ ਆ ਜਾਂਦੀਆਂ ਹਨ ।

‘ਗੁਰਮੁਖੀ ਦਾ ਬੇਟਾ’ ਤੋਂ ਬਾਅਦ ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪਿਆਰ ਦੇ ਮਰੀਜ਼’


ਇਸ ਗੀਤ ਨੂੰ ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਚਲਾਇਆ ਜਾ ਰਿਹਾ ਹੈ ਅਤੇ ਸਰੋਤਿਆਂ ਵੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਤੁਸੀਂ ਵੀ ਮਨੋਰੰਜਨ ਜਗਤ ਦੀਆਂ ਖ਼ਬਰਾਂ ਜਾਨਣ ਅਤੇ ਨਵੇਂ-ਨਵੇਂ ਗੀਤ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ।

 

0 Comments
0

You may also like