ਕੈਟਰੀਨਾ ਕੈਫ ਨੇ ਆਪਣੇ ਸਹੁਰੇ ਘਰ ‘ਚ ਖੇਡੀ ਪਹਿਲੀ ਹੋਲੀ, ਵਿੱਕੀ ਕੌਸ਼ਲ ਅਤੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | March 18, 2022

ਬਾਲੀਵੁੱਡ ਦੀ ਕਿਊਟ ਜੋੜੀ ਕੈਟਰੀਨਾ ਕੈਫ Katrina Kaif ਅਤੇ ਵਿੱਕੀ ਕੌਸ਼ਲ Vicky Kaushal, ਜੋ ਕਿ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀਆਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਦੱਸ ਦਈਏ ਕੈਟਰੀਨਾ ਤੇ ਵਿੱਕੀ ਦੀ ਵਿਆਹ ਤੋਂ ਬਾਅਦ ਇਹ ਪਹਿਲੀ ਹੋਲੀ ਹੈ। ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਟਰੀਨਾ ਕੌਸ਼ਲ ਪਰਿਵਾਰ ਦੇ ਰੰਗਾਂ 'ਚ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸਾਥੀਆਂ ਦੇ ਨਾਲ ਤੂੰਬੀ ਵਜਾਉਂਦੇ ਹੋਏ ਗਾਇਆ ਗੀਤ ‘ਹੇਏ ਨੀ ਤੇਰੇ ਹੈਪੀ ਬਰਥਡੇਅ ‘ਤੇ’, ਗਾਇਕ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Holi Katrina

ਕੈਟਰੀਨਾ ਕੈਫ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸਭ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪ੍ਰਸ਼ੰਸਕਾਂ ਨਾਲ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਕੈਫ, ਵਿੱਕੀ ਕੌਸ਼ਲ, ਵਿੱਕੀ ਦੇ ਮਾਤਾ-ਪਿਤਾ ਅਤੇ ਭਰਾ ਸੰਨੀ ਕੌਸ਼ਲ ਵੀ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Katrina Kaif Celebrates One Month Anniversary With Vicky Kaushal

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਵਿੱਕੀ ਅਤੇ ਕੈਟਰੀਨਾ ਵਿਆਹ ਤੋਂ ਬਾਅਦ ਹਰ ਤਿਉਹਾਰ ਇਕੱਠੇ ਮਨਾਉਂਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ। ਦੋਵਾਂ ਦਾ ਵਿਆਹ ਦਸੰਬਰ 'ਚ ਹੋਇਆ ਸੀ। ਸਭ ਤੋਂ ਪਹਿਲਾਂ ਦੋਵਾਂ ਦੀਆਂ ਕ੍ਰਿਸਮਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਕੈਟਰੀਨਾ ਨੇ ਵਿੱਕੀ ਨਾਲ ਵਿਆਹ ਦੀ ਇੱਕ ਮਹੀਨੇ ਦੀ ਵਰ੍ਹੇਗੰਢ ਮਨਾਈ। ਬਾਅਦ 'ਚ ਦੋਹਾਂ ਨੂੰ ਇਕੱਠੇ ਲੋਹੜੀ ਮਨਾਉਂਦੇ ਵੀ ਦੇਖਿਆ ਗਿਆ। ਵਿਆਹ ਤੋਂ ਬਾਅਦ ਵਿੱਕੀ ਅਤੇ ਕੈਟਰੀਨਾ ਆਪਣੀਆਂ-ਆਪਣੀਆਂ ਫਿਲਮਾਂ ਵਿੱਚ ਰੁੱਝ ਗਏ।

 

 

View this post on Instagram

 

A post shared by Katrina Kaif (@katrinakaif)

You may also like