ਕੈਟਰੀਨਾ ਕੈਫ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼ 

written by Rupinder Kaler | May 06, 2019

ਕੈਟਰੀਨਾ ਕੈਫ ਦੀ ਫ਼ਿਲਮ ਭਾਰਤ ਅਗਲੇ ਮਹੀਨੇ ਈਦ ਵਾਲੇ ਦਿਨ ਰਿਲੀਜ਼ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਨਵੀਂ ਕਾਰ ਦਾ ਤੋਹਫਾ ਦਿੱਤਾ ਹੈ । ਕੈਟਰੀਨਾ ਕੈਫ ਨੇ ਆਪਣੀ ਇਸ ਨਵੀਂ ਕਾਰ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ  ਹੈ । ਤਸਵੀਰ  ਵਿੱਚ ਕੈਟਰੀਨਾ ਰੇਂਜ ਰੋਵਰ ਦੇ ਨਾਲ ਨਜ਼ਰ ਆ ਰਹੀ ਹੈ । https://www.instagram.com/p/BxEq9kngQYF/ ਇਸ ਤਸਵੀਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਕੁਝ ਲੋਕਾਂ ਦਾ ਧੰਨਵਾਦ ਕੀਤਾ ਹੈ । ਕੈਟਰੀਨਾ ਦੇ ਕੋਲ ਪਹਿਲਾਂ ਵੀ ੩-੪ ਲਗਜਰੀ ਕਾਰਾਂ ਹਨ । ਪਰ ਉਹਨਾਂ ਦੀ ਇਸ ਕਾਰ ਦੀ ਕੀਮਤ 50  ਤੋਂ 65  ਲੱਖ ਦੇ ਵਿਚਕਾਰ ਹੈ । ਕੁਝ ਮਹੀਨੇ ਪਹਿਲਾਂ ਉਹਨਾਂ ਨੇ ਔਡੀ ਕਾਰ ਖਰੀਦੀ ਸੀ । https://www.instagram.com/p/BxCrsOdAV9f/?utm_source=ig_embed ਕੈਟਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੈਟਰੀਨਾ ਦੀ ਭਾਰਤ ਫ਼ਿਲਮ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹ ਕੁਮੁਦ ਰੈਨਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਫ਼ਿਲਮ ਵਿੱਚ ਸਲਮਾਨ ਖ਼ਾਨ ਲੀਡ ਰੋਲ ਵਿੱਚ ਨਜ਼ਰ ਆਉਣਗੇ ।

0 Comments
0

You may also like