ਕੈਟਰੀਨਾ ਕੈਫ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ 'ਚ ਵਹਾਉਂਦੀ ਹੈ ਪਸੀਨਾ,ਵੀਡੀਓ ਵਾਇਰਲ

Written by  Shaminder   |  December 06th 2019 05:55 PM  |  Updated: December 06th 2019 05:55 PM

ਕੈਟਰੀਨਾ ਕੈਫ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ 'ਚ ਵਹਾਉਂਦੀ ਹੈ ਪਸੀਨਾ,ਵੀਡੀਓ ਵਾਇਰਲ

ਅਦਾਕਾਰਾ ਕੈਟਰੀਨਾ ਕੈਫ ਕਾਫੀ ਫਿਟਨੈੱਸ ਫਰੀਕ ਹੈ । ਖੁਦ ਨੂੰ ਫ਼ਿੱਟ ਰੱਖਣ ਲਈ ਉਹ ਘੰਟਿਆਂ ਬੱਧੀ ਜਿੰਮ 'ਚ ਪਸੀਨਾ ਵਹਾਉਂਦੀ ਹੈ ।ਸੋਸ਼ਲ ਮੀਡੀਆ 'ਤੇ ਕੈਟਰੀਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਜਿੰਮ 'ਚ ਆਪਣੇ ਫਿੱਟਨੈੱਸ ਟ੍ਰੇਨਰ ਦੀ ਮੌਜੂਦਗੀ 'ਚ ਪਸੀਨਾ ਵਹਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ:ਸੋਨੂੰ ਨਿਗਮ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਅੱਜ ਬਾਲੀਵੁੱਡ ਦੇ ਮਿਊਜ਼ਿਕ ਜਗਤ ‘ਚ ਹੈ ਵੱਡਾ ਨਾਂਅ, ਕੈਟਰੀਨਾ ਕੈਫ਼ ਤੋਂ ਲੈ ਕੇ ਆਲਿਆ ਭੱਟ ਲਈ ਗਾ ਚੁੱਕੇ ਨੇ ਗੀਤ

https://www.instagram.com/p/B5ptKJfBoj6/

ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੈਟਰੀਨਾ ਕੈਫ ਕਿੰਨੀ ਜ਼ਿਆਦਾ ਫਿੱਟ ਹੈ। ਕੈਟਰੀਨਾ ਰੈੱਡ ਕਾਰਪੇਟ ਤੋਂ ਲੈ ਕੇ ਸਿਲਵਰ ਸਕ੍ਰੀਨ ਤਕ ਆਪਣੇ ਚਿਲਡ ਆਊਟ ਸੈਸ਼ਨ 'ਚ ਬਹੁਤ ਹੀ ਹੋਟ ਲੱਗਦੀ ਹੈ। ਇਸ ਦੇ ਪਿਛੇ ਮੁੱਖ ਕਾਰਨ ਉਨ੍ਹਾਂ ਦਾ ਜਿੰਮ 'ਚ ਘੰਟਿਆਂ ਬੱਧੀ ਕਸਰਤ ਕਰਨਾ ਅਤੇ ਡਾਈਟ ਪਲਾਨ ਫਾਲੋ ਕਰਨਾ ।

https://www.instagram.com/p/B5mb42YB5pa/

ਕੈਟਰੀਨਾ ਕੈਫ ਨੇ ਆਪਣੇ ਹੁਣ ਤਕ ਦੇ ਫਿਲਮੀ ਕਰੀਅਰ 'ਚ 'ਧੂਮ-3', 'ਏਕ ਥਾ ਟਾਈਗਰ', 'ਰਾਜਨੀਤੀ' ਅਤੇ 'ਬੈਂਗ-ਬੈਂਗ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network