Advertisment

ਸ਼ਾਹੀ ਵਿਆਹ ਵਿੱਚ ਕੈਟਰੀਨਾ ਕੈਫ ਨੇ ਲਗਾਏ ਠੁਮਕੇ, ਵਿਆਹ 'ਤੇ ਖਰਚ ਕੀਤੇ ਗਏ 2੦੦ ਕਰੋੜ ! 

author-image
By Rupinder Kaler
New Update
ਸ਼ਾਹੀ ਵਿਆਹ ਵਿੱਚ ਕੈਟਰੀਨਾ ਕੈਫ ਨੇ ਲਗਾਏ ਠੁਮਕੇ, ਵਿਆਹ 'ਤੇ ਖਰਚ ਕੀਤੇ ਗਏ 2੦੦ ਕਰੋੜ ! 
Advertisment
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਫ਼ਿਲਮ 'ਭਾਰਤ' ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਪਰ ਏਨੀਂ ਖੁਸ਼ੀ ਉਹਨਾਂ ਨੂੰ ਫ਼ਿਲਮ ਦੇ ਹਿੱਟ ਹੋਣ ਤੇ ਨਹੀਂ ਹੋਈ ਜਿੰਨੀ ਖੁਸ਼ੀ ਉਹਨਾਂ ਨੂੰ ਉੱਤਰਾਖੰਡ ਵਿੱਚ ਹੋਏ ਸ਼ਾਹੀ ਵਿਆਹ ਦੀ ਹੋਈ ਹੈ । ਕੈਟਰੀਨਾ ਦੀ ਇਸ ਖੁਸ਼ੀ ਦਾ ਅੰਦਾਜ਼ਾ ਉਸ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । https://www.instagram.com/p/By9ZNjchAVx/ ਖ਼ਬਰਾਂ ਦੀ ਮੰਨੀਏ ਤਾਂ ਇਹ ਵਿਆਹ ਆਪਣੇ ਆਪ ਵਿੱਚ ਖ਼ਾਸ ਸੀ ਕਿਉਂਕਿ ਇਸ ਤੇ ਦਿਲ ਖੋਲ ਕੇ ਖਰਚਾ ਕੀਤਾ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉੱਤਰਾਖੰਡ ਦੇ ਓਲੀ 'ਚ ਹੋਏ ਇਸ ਵਿਆਹ ਤੇ 2੦੦ ਕਰੋੜ ਦੀ ਵੱਡੀ ਰਕਮ ਖਰਚ ਕੀਤੀ ਗਈ ਹੈ । ਇਸ ਵਿਆਹ 'ਚ ਅਦਾਕਾਰਾ ਕੈਟਰੀਨਾ ਤੋਂ ਇਲਾਵਾ ਰੈਪਰ ਬਾਦਸ਼ਾਹ ਤੇ ਟੀਵੀ ਸਟਾਰ ਸੁਰਭੀ ਜੋਤੀ ਵੀ ਸ਼ਾਮਿਲ ਹੋਈ ਸੀ।
Advertisment
https://www.instagram.com/p/By9Y6YjhoI2/ ਵਿਆਹ ਐਨਆਰਆਈ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਸੀ।ਇਨ੍ਹਾਂ ਹੀ ਨਹੀਂ, ਇਸ ਆਲੀਸ਼ਾਨ ਵਿਆਹ 'ਤੇ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਨਜ਼ਰ ਰੱਖਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਹਨ। ਕਾਰੋਬਾਰੀ ਅਜੇ ਗੁਪਤਾ ਦੇ ਇੱਕ ਬੇਟੇ ਦਾ ਵਿਆਹ 2੦ ਜੂਨ ਨੂੰ ਹੋ ਚੁੱਕਿਆ ਹੈ ਜਦਕਿ ਦੂਜੇ ਬੇਟੇ ਦਾ ਵਿਆਹ 22 ਜੂਨ ਨੂੰ ਹੋ ਰਿਹਾ ਹੈ । https://www.instagram.com/p/By9YlEaBHWM/ ਇਸ ਸ਼ਾਹੀ ਵਿਆਹ 'ਚ ਕਈ ਸਿਤਾਰਿਆਂ ਨੂੰ ਪ੍ਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹੀ ਵਿਆਹ 'ਚ ਸਜਾਵਟ ਲਈ ਖ਼ੂਬਸੂਰਤ ਫੁੱਲ ਸਵਿਟਜ਼ਰਲੈਂਡ ਤੋਂ ਮੰਗਵਾਏ ਗਏ ਸੀ ਜਿਨ੍ਹਾਂ 'ਤੇ 5 ਕਰੋੜ ਦਾ ਖ਼ਰਚ ਆਇਆ। ਵਿਆਹ ਸਮਾਗਮ ਲਈ ਓਲੀ ਦੀਆਂ ਸੜਕਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ। https://www.instagram.com/p/By9Xwz1hcMx/
Advertisment

Stay updated with the latest news headlines.

Follow us:
Advertisment
Advertisment
Latest Stories
Advertisment