ਲੋਕਾਂ ਨੂੰ ਦੇਖ ਕੇ ਛੁਪ ਜਾਂਦੀ ਸੀ ਕੈਟਰੀਨਾ ਕੈਫ, ਇਹ ਸੀ ਵਜ੍ਹਾ, ਕਈ ਸਾਲ ਬਾਅਦ ਖੋਲਿਆ ਦਿਲ ਦਾ ਰਾਜ਼

Written by  Rupinder Kaler   |  February 10th 2020 05:45 PM  |  Updated: February 10th 2020 05:45 PM

ਲੋਕਾਂ ਨੂੰ ਦੇਖ ਕੇ ਛੁਪ ਜਾਂਦੀ ਸੀ ਕੈਟਰੀਨਾ ਕੈਫ, ਇਹ ਸੀ ਵਜ੍ਹਾ, ਕਈ ਸਾਲ ਬਾਅਦ ਖੋਲਿਆ ਦਿਲ ਦਾ ਰਾਜ਼

ਕੈਟਰੀਨਾ ਕੈਫ ਦੀ ਅਗਲੀ ਫ਼ਿਲਮ ‘ਸ਼ੂਰਿਆਵੰਸ਼ੀ’ ਹੈ । ਇਸ ਫ਼ਿਲਮ ਦੇ ਸੈੱਟ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਸ ਸਭ ਦੇ ਚਲਦੇ ਕੈਟਰੀਨਾ ਕੈਫ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਨਾਲ ਜੁੜਿਆ ਕਿੱਸਾ ਸ਼ੇਅਰ ਕੀਤਾ ਹੈ । ਕੈਟਰੀਨਾ ਕੈਫ ਨੇ ਕਿਹਾ ਕਿ ਉਹ ਜਦੋਂ 14 ਸਾਲਾਂ ਦੀ ਸੀ ਤਾਂ ਉਦੋਂ ਉਹ ਬਹੁਤ ਸ਼ਰਮੀਲੀ ਸੀ, ਜਦੋਂ ਵੀ ਉਸ ਦੇ ਕੋਲ ਬਹੁਤ ਸਾਰੇ ਲੋਕ ਹੁੰਦੇ ਸਨ ਉਹ ਤੁਰੰਤ ਆਪਣੀ ਮਾਂ ਦੇ ਗੋਦੀ ਵਿੱਚ ਆ ਕੇ ਛੁਪ ਜਾਂਦੀ ਸੀ ।

https://www.instagram.com/p/B76IYilhkZI/

ਕੈਟਰੀਨਾ ਨੇ ਦੱਸਿਆ ਕਿ ਉਹ ਆਪਣੀ ਮੰਮੀ ਦਾ ਆਂਚਲ ਆਪਣੇ ਮੂੰਹ ’ਤੇ ਲੈ ਲੈਂਦੀ ਸੀ । ਇਸ ਇੰਟਰਵਿਊ ਵਿੱਚ ਕੈਟਰੀਨਾ ਕੈਫ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ । ਕੈਟਰੀਨਾ ਕਿਹਾ ਕਿ ‘ਕੁਝ ਲੋਕ ਕਹਿੰਦੇ ਹਨ ਕਿ ਬਲਾਕਬਸਟਰ ਸਟਾਰ ਹਾਂ, ਪਰ ਮੈਂ ਵਧੀਆ ਅਦਾਕਾਰਾ ਨਹੀਂ ਹਾਂ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਉਸ ਦਾ ਮੰਨਣਾ ਹੈ ਕਿ ਉਹ ਜੋ ਵੀ ਕੰਮ ਕਰ ਰਹੀ ਹੈ ਉਸ ਲਈ ਅਦਭੁਤ ਹੈ’ ।

https://www.instagram.com/p/B7qBhsgh2Bg/

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀ ਦੋਸਤੀ ਕਾਫੀ ਸੁਰਖੀਆਂ ਵਿੱਚ ਹੈ । ਦੋਹਾਂ ਕਲਾਕਾਰਾਂ ਨੂੰ ਅਕਸਰ ਇੱਕਠੇ ਦੇਖਿਆ ਜਾਂਦਾ ਹੈ ।

https://www.instagram.com/p/B7SznFgh2ht/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network