ਕੈਟਰੀਨਾ ਕੈਫ ਨੇ ਬੈੱਡਰੂਮ ਤੋਂ ਸ਼ੇਅਰ ਕੀਤੀ ਸੈਲਫੀ, ਲਾਲ ਰੰਗ ਦੀ ਕਮੀਜ਼ ‘ਚ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

Written by  Lajwinder kaur   |  January 16th 2022 03:39 PM  |  Updated: January 16th 2022 03:25 PM

ਕੈਟਰੀਨਾ ਕੈਫ ਨੇ ਬੈੱਡਰੂਮ ਤੋਂ ਸ਼ੇਅਰ ਕੀਤੀ ਸੈਲਫੀ, ਲਾਲ ਰੰਗ ਦੀ ਕਮੀਜ਼ ‘ਚ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif )ਪਿਛਲੇ ਕੁਝ ਦਿਨ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਆਪਣੇ ਪਤੀ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਦੱਸ ਦਈਏ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਇੰਦੌਰ 'ਚ ਹੀ ਕਰ ਰਹੇ ਹਨ। ਜਿੱਥੇ ਦੋਵਾਂ ਨੇ 13 ਜਨਵਰੀ ਨੂੰ ਇਕੱਠੇ ਲੋਹੜੀ ਵੀ ਮਨਾਈ ਸੀ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਸਨ। ਕੈਟਰੀਨਾ ਸੈੱਟ 'ਤੇ ਵਾਪਸੀ ਤੋਂ ਪਹਿਲਾਂ ਵਿੱਕੀ ਕੌਸ਼ਲ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੀ ਹੈ। ਇਸ ਲਈ ਉਹ ਇੱਥੇ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਇਸ ਵਾਰ ਉਨ੍ਹਾਂ ਨੇ ਹੋਟਲ ਦੇ ਕਮਰੇ ਤੋਂ ਸੈਲਫੀ ਲੈਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ (Katrina Kaif shares selfies from Indore)। ਕੈਟਰੀਨਾ ਬਿਨਾਂ ਮੇਕਅੱਪ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

Vicky Kaushal And Katrina Kaif image From instagram

ਹੋਰ ਪੜ੍ਹੋ : ਹਰ ਵਾਰ ਦੀ ਤਰ੍ਹਾਂ ਅਮਰ ਨੂਰੀ ਨੇ ਇਸ ਵਾਰ ਵੀ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ, ਲੋਕ ਦਿੰਦੇ ਨੇ ਦੋਵਾਂ ਦੇ ਪਿਆਰ ਦੀ ਮਿਸਾਲ

ਇਸ ਤਸਵੀਰ 'ਚ ਕੈਟਰੀਨਾ ਸਿਰਫ ਲਾਲ ਰੰਗ ਦੀ ਕਮੀਜ਼ ਪਾਈ ਨਜ਼ਰ ਆ ਰਹੀ ਹੈ। ਇਹ ਤਸਵੀਰ ਅਦਾਕਾਰਾ ਨੇ ਹੋਟਲ ਦੇ ਕਮਰੇ ਦੇ ਬੈੱਡਰੂਮ ਤੋਂ ਸਾਂਝੀ ਕੀਤੀ ਹੈ। ਅਦਾਕਾਰਾ ਲਾਲ ਰੰਗ ਦੀ ਸ਼ਰਟ ‘ਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਸਾਂਝ ਦੇ ਨਾਲ ਸ਼ੇਅਰ ਕੀਤਾ ਪਿਆਰ ਜਿਹਾ ਵੀਡੀਓ, ਪਿਓ-ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

vicky kaushal shared cute pic with katrina kaif on one month wedding anniversary

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਇੰਦੌਰ 'ਚ ਇੰਡੋਰਸ... ਸੰਡੇ ਸੈਲਫੀ।' ਇਸ ਪੋਸਟ ਉੱਤੇ ਨੇਹਾ ਧੂਪੀਆ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਨੇ ਲਿਖਿਆ ਹੈ ‘ਕੈਪਸ਼ਨ ਕੂਲ’ ਦੇ ਨਾਲ ਦੋ ਇਮੋਜ਼ੀ ਵੀ ਪੋਸਟ ਕੀਤੇ ਨੇ। ਕੁਝ ਹੀ ਸਮੇਂ ਚ ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਦੱਸ ਦਈਏ ਵਿੱਕੀ ਤੇ ਕੈਟ ਦਾ ਵਿਆਹ ਵੀ ਖੂਬ ਸੁਰਖੀਆਂ ‘ਚ ਰਿਹਾ ਸੀ ਤੇ ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਲੁੱਟਦੀਆਂ ਹਨ ।

 

 

View this post on Instagram

 

A post shared by Katrina Kaif (@katrinakaif)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network