ਕੈਟਰੀਨਾ ਕੈਫ ਨੇ ਕੇਕਸ ਦੇ ਨਾਲ ਤਸਵੀਰ ਸ਼ੇਅਰ ਕਰਕੇ ਫੈਨਜ਼ ਤੇ ਦੋਸਤਾਂ ਦਾ ਕੀਤਾ ਧੰਨਵਾਦ

Written by  Lajwinder kaur   |  July 17th 2020 11:51 AM  |  Updated: July 17th 2020 11:51 AM

ਕੈਟਰੀਨਾ ਕੈਫ ਨੇ ਕੇਕਸ ਦੇ ਨਾਲ ਤਸਵੀਰ ਸ਼ੇਅਰ ਕਰਕੇ ਫੈਨਜ਼ ਤੇ ਦੋਸਤਾਂ ਦਾ ਕੀਤਾ ਧੰਨਵਾਦ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕੈਟਰੀਨਾ ਕੈਫ ਜੋ ਕਿ 37 ਸਾਲਾਂ ਦੇ ਹੋ ਗਏ ਨੇ । ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਬਹੁਤ ਸਾਰੇ ਕੇਕਸ ਦੇ ਨਾਲ ਨਜ਼ਰ ਆ ਰਹੇ ਨੇ । ਕੈਟਰੀਨਾ ਕੈਫ ਨੇ ਕੈਪਸ਼ਨ ‘ਚ ਲਿਖਿਆ ਹੈ, ‘ਸਭ ਦਾ ਬਹੁਤ ਧੰਨਵਾਦ ਮੈਨੂੰ ਬਰਥਡੇਅ ਵਿਸ਼ ਕਰਨ ਦੇ ਲਈ’ । 

ਇਸ ਪੋਸਟ ਉੱਤੇ ਰਣਵੀਰ ਸਿੰਘ, ਨੇਹਾ ਧੂਪੀਆ, ਰਿਤਿਕ ਰੌਸ਼ਨ, ਕਿਆਰਾ ਅਡਵਾਨੀ ਤੇ ਕਈ ਹੋਰ ਨਾਮੀ ਹਸਤੀਆਂ ਨੇ ਕੈਟਰੀਨਾ ਕੈਫ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਨੇ ਵੀ ਕੈਟਰੀਨਾ ਕੈਫ ਦੇ ਨਾਲ ਆਪਣੀ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਬਰਥਡੇਅ ਵਿਸ਼ ਕੀਤਾ ਸੀ ।

ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਸਲਮਾਨ ਖ਼ਾਨ ਦੇ ਨਾਲ ‘ਭਾਰਤ’ ਫ਼ਿਲਮ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ਸੂਰਿਆਵੰਸ਼ੀ ‘ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network