ਸਭ ਤੋਂ ਵੱਖ ਹੈ ਕੈਟਰੀਨਾ ਦਾ ਹੈਲੋਵੀਨ ਲੁੱਕ, ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | October 31, 2022 09:25pm

Katrina Kaif's Halloween Look: ਬਾਲੀਵੁੱਡ ਦੇ ਕਲਾਕਾਰ ਹਰ ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੇ ਹਨ, ਭਾਵੇਂ ਉਹ ਦੇਸ਼ ਦਾ ਹੋਵੇ ਜਾਂ ਫਿਰ ਵਿਦੇਸ਼ੀ ਹੋਵੇ।  ਹੈਲੋਵੀਨ ਦੇ ਮੌਕੇ 'ਤੇ ਬਾਲੀਵੁੱਡ ਕਲਾਕਾਰ ਇੱਕ ਤੋਂ ਵੱਧ ਕੇ ਇੱਕ ਡਰਾਵਨੀ ਲੁੱਕ ਵਿੱਚ ਨਜ਼ਰ ਆਏ। ਇਸ ਦੌਰਾਨ ਸਭ ਦੀਆਂ ਨਜ਼ਰਾਂ ਕੈਟਰੀਨਾ ਕੈਫ ਦੀਆਂ ਤਸਵੀਰਾਂ 'ਤੇ ਟਿਕੀਆਂ ਹੋਈਆਂ ਹਨ।

ਹੈਲੋਵੀਨ ਲੁੱਕ 'ਚ ਕੈਟਰੀਨਾ ਵੀ ਕਾਫੀ ਕਿਊਟ ਲੱਗ ਰਹੀ ਹੈ, ਉਸ ਦਾ ਕਲਰਫੁੱਲ ਲੁੱਕ ਵੀ ਕਾਫੀ ਕ੍ਰਿਏਟਿਵ ਹੈ। ਸੋਸ਼ਲ ਮੀਡੀਆ ਉੱਤੇ ਕੈਟਰੀਨਾ ਕੈਫ ਦੀ ਹੈਲੋਵੀਨ ਵਾਲੀਆਂ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਕੌਣ ਹੈ ਹੰਸਿਕਾ ਮੋਟਵਾਨੀ ਦਾ ਹੋਣ ਵਾਲਾ ਦੁਲਹਾ, ਕਦੋਂ ਅਤੇ ਕਿੱਥੇ ਹੋ ਰਿਹਾ ਹੈ ਵਿਆਹ, ਜਾਣੋ ਪੂਰੀ ਜਾਣਕਾਰੀ!

 Katrina Kaif Halloween 2022 image source: instagram

ਕੈਟਰੀਨਾ ਦਾ ਹੈਲੋਵੀਨ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ । ਕੈਟਰੀਨਾ ਨੇ ਮਾਰਗੋ ਐਲਿਸ ਰੋਬੀ ਦੀ ਹਾਰਲੇ ਕੁਇਨ ਲੁੱਕ ਨੂੰ ਦੁਬਾਰਾ ਬਣਾਇਆ, ਜਿਸ ਨੂੰ ਕੈਟਰੀਨਾ ਨੇ ਆਪਣੇ ਅੰਦਾਜ਼ ਦੇ ਨਾਲ ਰੰਗ ਲਿਆ। ਕੈਟਰੀਨਾ ਇਸ ਲੁੱਕ 'ਚ ਗੁਲਾਬੀ ਰੰਗ ਦੇ ਕ੍ਰੌਪ ਟਾਪ ਅਤੇ ਡੈਨੀਮ ਸ਼ਾਰਟਸ ਦੇ ਨਾਲ ਪਾਰਦਰਸ਼ੀ ਜੈਕੇਟ 'ਚ ਨਜ਼ਰ ਆਈ, ਜਿਸ ਦੀਆਂ ਸਲੀਵਜ਼ ਰੰਗੀਨ ਰਫਲਸ ਨਾਲ ਬਣੀਆਂ ਹੋਈਆਂ ਸਨ।

Halloween 2022 Katrina Kaif image source: instagram

ਇਸ ਲੁੱਕ 'ਚ ਇਕ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਹ ਸੀ ਕੈਟਰੀਨਾ ਦਾ ਹੇਅਰ ਸਟਾਈਲ। ਅਦਾਕਾਰਾ ਨੇ ਆਪਣੇ ਵਾਲਾਂ ਵਿੱਚ ਦੋ ਪੋਨੀਆਂ ਬਣਾਈਆਂ ਹੋਈਆਂ ਹਨ, ਇੱਕ ਨੀਲੇ ਰੰਗ ਵਿੱਚ ਅਤੇ ਦੂਜੀ ਲਾਲ ਰੰਗ ਵਿੱਚ। ਕੈਟਰੀਨਾ ਭੂਤਨੀ ਮੇਕਅੱਪ ਨਾਲ ਕਾਫੀ ਆਕਰਸ਼ਕ ਲੱਗ ਰਹੀ ਹੈ।

 Katrina Kaif Halloween pics image source: instagram

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਦੀ ਅਗਲੀ ਫਿਲਮ ਫੋਨ ਭੂਤ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ, ਇਸ ਫਿਲਮ 'ਚ ਕੈਟਰੀਨਾ ਨਾਲ ਅਭਿਨੇਤਾ ਸਿਧਾਰਥ ਚਤੁਰਵੇਦੀ ਨਜ਼ਰ ਆਉਣਗੇ।

 

 

View this post on Instagram

 

A post shared by Katrina Kaif (@katrinakaif)

You may also like