ਕੈਟਰੀਨਾ ਕੈਫ ਖ਼ਤਰਨਾਕ ਮੱਛੀਆਂ ਦੇ ਨਾਲ ਤੈਰਦੀ ਹੋਈ ਆਈ ਨਜ਼ਰ, 3 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਇਹ ਵੀਡੀਓ

Written by  Lajwinder kaur   |  June 09th 2020 06:07 PM  |  Updated: June 09th 2020 06:07 PM

ਕੈਟਰੀਨਾ ਕੈਫ ਖ਼ਤਰਨਾਕ ਮੱਛੀਆਂ ਦੇ ਨਾਲ ਤੈਰਦੀ ਹੋਈ ਆਈ ਨਜ਼ਰ, 3 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਇਹ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਲਾਕਡਾਊਨ ‘ਚ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹੇ ਨੇ । ਉਹ ਆਪਣੀ ਪੁਰਾਣੀ ਫੋਟੋਜ਼ ਤੇ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਪੁਰਾਣਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ ।

View this post on Instagram

 

#tb to A beautiful day in the ocean ? with my most incredible friend ?

A post shared by Katrina Kaif (@katrinakaif) on

Vote for your favourite : https://www.ptcpunjabi.co.in/voting/

ਇਸ ਵੀਡੀਓ ‘ਚ ਉਹ ਸਮੁੰਦਰ ‘ਚ ਖ਼ਤਰਨਾਕ ਮੱਛੀਆਂ ਦੇ ਨਾਲ ਤੈਰਦੇ ਹੋਏ ਦਿਖਾਈ ਦੇ ਰਹੇ ਨੇ । ਪਰ ਕੈਟਰੀਨਾ ਕੈਫ ਆਪਣੇ ਤੈਰਾਕੀ ਨੂੰ ਖੂਬ ਇੰਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਨ੍ਹਾਂ ਦੇ ਚਿਹਰੇ ‘ਤੇ ਬਿਲਕੁਲ ਵੀ ਡਰ ਨਹੀਂ ਦਿਖਾਈ ਦੇ ਰਿਹਾ ਹੈ । ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ‘ਥ੍ਰੋ-ਬੈਕ ਵੀਡੀਓ ਸਮੁੰਦਰ ‘ਚ ਇੱਕ ਬਹੁਤ ਵਧੀਆ ਦਿਨ ਬਹੁਤ ਸ਼ਾਨਦਾਰ ਦੋਸਤ ਦੇ ਨਾਲ’। ਇਹ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇੰਸਟਾਗ੍ਰਾਮ ਉੱਤੇ ਤਿੰਨ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

ਹੋਰ ਵੇਖੋ:ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਨਜ਼ਰ ਆਉਣਗੇ ਬੇਬੀ ਬੰਪ ਨਾਲ, ਫੈਨਜ਼ ਨਾਲ ਸਾਂਝੀ ਕੀਤੀ ‘ਗੁੱਡ ਨਿਊਜ਼’, ਚਾਰੇ ਪਾਸੇ ਹੋ ਰਹੀ ਹੈ ਇਸ ਗੱਲ ਦੀ ਚਰਚਾ

ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਸਲਮਾਨ ਖ਼ਾਨ ਦੇ ਨਾਲ 'ਭਾਰਤ' ਫ਼ਿਲਮ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ਸੂਰਿਆਵੰਸ਼ੀ ‘ਚ ਨਜ਼ਰ ਆਉਣਗੇ । ਕੋਰੋਨਾ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network