ਕੈਟਰੀਨਾ ਕੈਫ ਦੀ ਮਾਂ ਗਰੀਬ ਬੱਚਿਆਂ ਲਈ ਚਲਾ ਰਹੀ ਹੈ ਸਕੂਲ, ਦਿੱਤੀ ਜਾ ਰਹੀ ਹੈ ਮੁਫਤ ਸਿੱਖਿਆ

written by Rupinder Kaler | December 30, 2020

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਹ ਵੀਡੀਓ ਕੈਟਰੀਨਾ ਕੈਫ ਦੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਹੈ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ । ਇਹ ਸਕੂਲ ਤਾਮਿਲਨਾਡੂ ਵਿੱਚ ਚਲਾਇਆ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਕੇ ਕੈਟਰੀਨਾ ਨੇ ਹੋਰ ਲੋਕਾਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਕਿਹਾ ਹੈ । ਹੋਰ ਪੜ੍ਹੋ :

katrina-kaif ਅਦਾਕਾਰਾ ਨੇ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ ਮੈਂ ਆਪਣੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਵੀਡੀਓ ਸਾਂਝਾ ਕਰਕੇ ਮਾਣ ਮਹਿਸੂਸ ਕਰ ਰਹੀ ਹਾਂ । ਉਹ ਗਰੀਬ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ’ । ਕੈਟਰੀਨਾ ਨੇ ਦੱਸਿਆ ਕਿ ‘ਮੌਜੂਦਾ ਸਮੇਂ ਵਿੱਚ ਇਸ ਸਕੂਲ ਵਿੱਚ 200ਵਿਦਿਆਰਥੀ ਪੜ੍ਹਦੇ ਹਨ । ਇੱਥੇ ਚੌਥੀ ਤੱਕ ਕਲਾਸਾਂ ਲਗਾਉਣ ਦੀ ਸੁਵਿਧਾ ਹੈ । ਇਸ ਨੂੰ 14 ਤੱਕ ਲਿਜਾਣ ਦੀ ਜਰੂਰਤ ਹੈ । ਸਾਨੂੰ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਸੁਫ਼ਨੇ ਪੂਰੇ ਕਰ ਸਕਣ’ ।

0 Comments
0

You may also like