ਸੋਨੂ ਕੇ ਟੀਟੂ ਕੀ ਸਵੀਟੀ ਦੇ ਗੀਤ ਕੌਣ ਨੱਚਦੀ ਨਾਲ ਗੁਰੂ ਰੰਧਾਵਾ ਦੀ ਹਿੱਟ ਸੀਰੀਜ਼ ਵਿਚ ਜੁੜਿਆ ਇਕ ਹੋਰ ਗੀਤ

Written by  Gopal Jha   |  March 08th 2018 05:32 AM  |  Updated: March 08th 2018 05:33 AM

ਸੋਨੂ ਕੇ ਟੀਟੂ ਕੀ ਸਵੀਟੀ ਦੇ ਗੀਤ ਕੌਣ ਨੱਚਦੀ ਨਾਲ ਗੁਰੂ ਰੰਧਾਵਾ ਦੀ ਹਿੱਟ ਸੀਰੀਜ਼ ਵਿਚ ਜੁੜਿਆ ਇਕ ਹੋਰ ਗੀਤ

One more hit song added in list of Guru Randhawa: ਗੁਰੂ ਰੰਧਾਵਾ ਦੀ ਅਵਾਜ਼ ਦਾ ਜਾਦੂ ਪੂਰੀ ਤਰਾਂ ਦੇ ਨਾਲ ਬੌਲੀਵੁੱਡ ਦੇ ਵਿਚ ਛਾਇਆ ਹੋਇਆ ਹੈ, ਤਾ ਹੀਂ ਤੇ ਇਕ ਤੋਂ ਬਾਅਦ ਇਕ ਹਿੱਟ ਗੀਤ ਊਨਾ ਦੀ ਝੋਲ਼ੀ ਆਈ ਜਾ ਰਹੇ ਨੇ | ਪਹਿਲਾਂ ਤਾਂ ਗੁਰੂ ਰੰਧਾਵਾ ਦੇ ਪੁਰਾਣੇ ਗੀਤਾਂ ਦੇ ਰੀਮੇਕ ਨੇ ਬੌਲੀਵੁੱਡ ਵਿਚ ਧੁੱਮਾਂ ਪਈਆਂ ਤੇ ਹੁਣ ਉਹਨਾਂ ਦੇ ਇਕ ਦਮ ਫਰੈਸ਼ ਤੇ ਹਿੱਟ ਗੀਤਾਂ ਦੀ ਬੌਲੀਵੁੱਡ ਦੇ ਵਿਚ ਝੜੀ ਲੱਗ ਗਈ ਹੈ | ਹੁਣ ਬੌਲੀਵੁੱਡ ਮੂਵੀ "ਸੋਨੂ ਕੇ ਟੀਟੂ ਕੀ ਸਵੀਟੀ ਕੀ " (sonu ke Titu ki sweety ) ਦੇ ਵਿਚ ਗੁਰੂ ਰੰਧਾਵਾ ਦੇ ਗੀਤ "ਕੌਣ ਨੱਚਦੀ" (Kaun Nachdi ) ਨੇ ਤਾਂ ਅੱਤ ਹੀ ਕਰਵਾਈ ਹੋਈ ਹੈ |

ਜਦੋ ਦੀ ਇਹ ਗੀਤ ਰਿਲੀਜ਼ ਹੋਇਆ ਹੈ , ਹਰ ਕੋਈ ਸਿਰਫ ਇਹ ਗੀਤ ਹੀ ਸੁਣ ਰਿਹਾ ਹੈ, ਕੀ ਬੱਚੇ ਕੀ ਬੁਜ਼ੁਰਗ , ਕੀ ਨਿਆਣੇ ਕੀ ਸਿਆਣੇ ਸਬ ਦਾ ਇਹ ਗੀਤ ਫ਼ੇਵਰੇਟ ਬਣ ਚੱਕਿਆ ਹੈ | ਇਕ ਗੱਲ ਤਾਂ ਮਨਣੀ ਪਏਗੀ ਕੀ ਗੁਰੂ ਰੰਧਾਵਾ ਦੀ ਅਵਾਜ਼ ਵਿਚ ਪਤਾ ਨਹੀਂ ਕਿਹੜਾ ਜਾਦੂ ਹੈ, ਜੋ ਵੀ ਸੁਣਦਾ ਹੈ ਜਾ ਤਾਂ ਉਹਨਾਂ ਦਾ ਫੈਨ ਬਣ ਜਾਂਦਾ ਹੈ ਜਾ ਤੇ ਉਹਨਾਂ ਦਾ ਦੀਵਾਨਾ | ਗੁਰੂ ਰੰਧਾਵਾ ਦੇ ਬੌਲੀਵੁੱਡ ਪ੍ਰੋਜੈਕਟਸ ਦੀ ਸਕਸੈਸ ਦੇ ਨਾਲ ਜਿਥੇ ਉਹਨਾਂ ਦਾ ਨਾਮ ਹਿੱਟ ਹੁੰਦਾ ਜਾ ਰਿਹਾ, ਓਥੇ ਹੀ ਪੰਜਾਬੀ ਏਂਟਰਟੇਨਮੇਂਟ ਇੰਡਸਟਰੀ ਦਾ ਨਾਮ ਵੀ ਰੋਸ਼ਨ ਹੋ ਰਿਹਾ ਹੈ | ਪੰਜਾਬੀ ਕਲਾਕਾਰਾਂ ਦਾ ਬੌਲੀਵੁੱਡ ਦੇ ਵਿਚ ਦਬਦਬਾ ਵਧਦਾ ਜਾ ਰਿਹਾ ਹੈ , ਹੁਣ ਇਕ ਵਾਰ ਫੇਰ ਤੋਂ ਉਹ ਦਿਨ ਦੂਰ ਨਹੀਂ, ਜਦੋ ਬਾਲੀਵੁੱਡ ਦੇ ਸ੍ਟਾਰਸ ਪੰਜਾਬੀ ਫ਼ਿਲਮਾਂ ਦੇ ਵਿਚ ਨਜ਼ਰ ਆਉਣਗੇ | ਸੋ ਫਿਲਹਾਲ ਤੁਸੀਂ ਗੁਰੂ ਰੰਧਾਵਾ ਦੇ ਇਸ ਸੁਪਰ ਡੁਪਰ ਹਿੱਟ ਟਰੈਕ ਦਾ ਆਨੰਦ ਮਾਨੋ ਤੇ ਪੜ੍ਹਦੇ ਰਹੋ ਪੀ.ਟੀ.ਸੀ ਪੰਜਾਬੀ ਦਾ ਪੰਜਾਬੀ ਬਜ਼ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network