ਨਵੇਂ ਗੀਤ 'ਬਜਟ' ਨਾਲ ਮੁੜ ਤੋਂ ਸਰੋਤਿਆਂ ਦੇ ਰੂਬਰੂ ਹੋਵੇਗੀ ਕੌਰ ਬੀ

written by Shaminder | September 07, 2018

ਕੌਰ ਬੀ Kaur B ਮੁੜ ਤੋਂ ਆਪਣੇ ਪ੍ਰਾਜੈਕਟ ਨਾਲ ਆ ਰਹੀ ਹੈ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡਿਓ ਸ਼ੇਅਰ ਕੀਤਾ ਹੈ।ਇਸ ਵੀਡਿਓ 'ਚ ਕੌਰ ਬੀ ਦੇ ਕਿਸੇ ਨਵੇਂ ਗੀਤ Song ਦਾ ਹੈ ।'ਮਿੱਤਰਾਂ ਦੇ ਬੂਟ', ਪੀਜ਼ਾ ਹੱਟ',ਫੁਲਕਾਰੀ ਸਣੇ ਹੋਰ ਕਈ ਹਿੱਟ ਗੀਤ ਗਾਉਣ ਵਾਲੀ ਕੌਰ ਬੀ ਦਾ ਅੰਦਾਜ਼ ਵੀ ਸਭ ਤੋਂ ਵੱਖਰਾ ਹੈ । ਹਰ ਗੀਤ ਨੂੰ ਉਨ੍ਹਾਂ ਨੇ ਆਪਣੇ ਵੱਖਰੇ ਹੀ ਅੰਦਾਜ਼ 'ਚ ਪੇਸ਼ ਕਰਕੇ ਲੋਕਾਂ ਦੀ ਵਾਹ-ਵਾਹੀ ਲੁੱਟੀ।'ਮਿੱਤਰਾਂ ਦੇ ਬੂਟ' ਗੀਤ ਨੇ ਜਿੱਥੇ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਉੱਥੇ ਹੀ 'ਪੀਜ਼ਾ ਹੱਟ' ਗੀਤ 'ਚ ਉਨ੍ਹਾਂ ਨੇ ਕਿਰਸਾਨੀ ਅਤੇ ਸ਼ਹਿਰੀ ਜ਼ਿੰਦਗੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ,ਕਿ ਕਿਸ ਤਰ੍ਹਾਂ ਜਦੋਂ ਘਟਾਵਾਂ ਚੜ੍ਹ ਜਾਂਦੀਆਂ ਨੇ ਅਤੇ ਜੱਟਾਂ ਨੂੰ ਆਪਣੀ ਫਸਲ ਦਾ ਫਿਕਰ ਪੈ ਜਾਂਦਾ ਹੈ ,ਪਰ ਸ਼ਹਿਰ ਦੇ ਲੋਕਾਂ ਨੂੰ ਇਹ ਮੌਸਮ ਸੁਹਾਵਣਾ ਲੱਗਣ ਲੱਗ ਪੈਂਦਾ ਹੈ । https://www.instagram.com/p/BnS3gqhhkjl/?hl=en&taken-by=kaurbmusic ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਉੱਥੇ ਹੀ ਉਨ੍ਹਾ ਦਾ ਗੀਤ 'ਵਿੱਛੜੇ ਕਾਲਜ ਦੇ' ਵਿੱਚ ਉਨ੍ਹਾਂ ਨੇ ਕਾਲਜ ਸਮੇਂ ਦੀ ਦੋਸਤੀ ਦਾ ਜ਼ਿਕਰ ਕੀਤਾ ਕਿ ਕਾਲਜ ਸਮੇਂ ਦੀ ਇਹ ਦੋਸਤੀ ਮੁੱਦਤ ਬਾਅਦ ਫੇਸਬੁੱਕ 'ਤੇ ਜਾ ਕੇ ਪਰਵਾਨ ਚੜ੍ਹ ਜਾਂਦੀ ਹੈ ,ਅਤੇ ਹੁਣ ਆਪਣੇ ਇਸ ਨਵੇਂ ਗੀਤ 'ਬਜਟ' ਨਾਲ ਮੁੜ ਤੋਂ ਕੌਰ ਬੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੀ ਹੈ । ਗੀਤ ਦੇ ਬੋਲ ਕੀ ਹਨ ਅਤੇ ਕਿਸ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ । ਪਰ ਉਮੀਦ ਹੈ ਕਿ ਕੌਰ ਬੀ ਆਪਣੇ ਇਸ ਨਵੇਂ ਗੀਤ  ਨਾਲ ਮੁੜ ਤੋਂ ਸਰੋਤਿਆਂ ਨੂੰ ਕੀਲਣ ਲਈ ਆ ਰਹੀ ਹੈ । kaur b ਕੌਰ ਬੀ ਦਾ ਜਨਮ ਪਾਤੜਾਂ 'ਚ ਹੋਇਆ ਸੀ ਜੋ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਹੈ । ਉਨ੍ਹਾਂ ਦਾ ਅਸਲੀ ਨਾਂਅ ਬਲਜਿੰਦਰ ਕੌਰ ਹੈ ਅਤੇ ਉਨ੍ਹਾਂ ਨੂੰ ਕੌਰ ਬੀ ਨਾਂਅ ਰੱਖਣ ਦਾ ਸੁਝਾਅ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ । ਕੌਰ ਬੀ ਨੇ ਬੀਏ ਆਰਟਸ ਡਿਗਰੀ 'ਚ ਕੀਤੀ ਹੈ ਅਤੇ ਸਕੂਲ ਦੇ ਸਮੇਂ ਦੌਰਾਨਨ ਹੀ ਹਰ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਕੌਰ ਬੀ ਹੁਣ ਇੱਕ ਕਾਮਯਾਬ ਗਾਇਕਾ ਦੇ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਾਣੀ ਜਾਂਦੀ ਹੈ । kaur b

0 Comments
0

You may also like