ਕੌਰ ਬੀ ਨੇ ਆਪਣੇ ਨਵੇਂ ਗੀਤ ‘ਵੇ ਜੱਟਾ’ ’ਤੇ ਭਤੀਜੇ ਨਾਲ ਬਣਾਈ ਵੀਡੀਓ

written by Rupinder Kaler | February 12, 2021

ਕੌਰ ਬੀ ਦਾ ਨਵਾਂ ਗੀਤ ‘ਵੇ ਜੱਟਾ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਕੌਰ ਬੀ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਸ ਗਾਣੇ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਸਭ ਦੇ ਚਲਦੇ ਕੌਰ ਵੀ ਨੇ ਇਸ ਗਾਣੇ ਤੇ ਆਪਣੇ ਭਤੀਜੇ ਨਾਲ ਵੀਡੀਓ ਬਣਾਈ ਹੈ । ਜਿਸ ਨੂੰ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਹੋਰ ਵੇਖੋ : ਅਨੀਤਾ ਹਸਨੰਦਾਨੀ ਦੇ ਪਤੀ ਨੇ ਹਸਪਤਾਲ ਚੋਂ ਸ਼ੇਅਰ ਕੀਤਾ ਵੀਡੀਓ, ਬੱਚੇ ਨੂੰ ਪਹਿਲੀ ਵਾਰ ਵੇਖਣ ਤੋਂ ਬਾਅਦ ਦਿੱਤਾ ਰਿਐਕਸ਼ਨ ਕਿਸਾਨਾਂ ਤੇ ਕਵਿਤਾ ਪੜ੍ਹ ਕੇ ਭਾਵੁਕ ਹੋਈ ਸੋਨਾਕਸ਼ੀ ਸਿਨਹਾ, ਦਿਲ ਨੂੰ ਛੂਹਣ ਵਾਲੀ ਹੈ ਕਵਿਤਾ kaur b ਕੌਰ ਬੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਕਿਉਂਕਿ ਕੌਰ ਬੀ ਦੇ ਭਤੀਜੇ ਦੀ ਮਾਸੂਮੀਅਤ ਹਰ ਇੱਕ ਦਾ ਦਿਲ ਮੋਹ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਹੈ ‘ਤੇਰੇ ਬਿਨ ਮੈਂ ਰਹਿ ਲਾ ਮੇਰਾ ਏਡਾ ਨਹੀਂ ਜੇਰਾ …ਇਹ ਗਾਣਾ ਮੇਰੇ ਜੱਟ ਦਾ ਫੇਵਰੇਟ ਆ…ਇਹ ਰੋਜ਼ ਗਾਉਂਦਾ ਸੀ …ਜਦਂੋ ਦਾ ਵੀਡੀਓ ਕੀਤਾ ਸੀ …ਸ਼ਾਇਦ ਤੁਹਾਨੂੰ ਵੀ ਪਸੰਦ ਆਇਆ ਗਾਣਾ’ । kaur b ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਬਬਲੂ ਸੋਢੀ ਨੇ ਲਿਖੇ ਨੇ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਫੀਚਰਿੰਗ ‘ਚ ਗੁਰੀ ਤੁਰ ਅਤੇ ਕੌਰ ਬੀ ਨਜ਼ਰ ਆ ਰਹੇ ਹਨ ।

 
View this post on Instagram
 

A post shared by KaurB? (@kaurbmusic)

0 Comments
0

You may also like