ਆਪਣੇ ਖੇਤਾਂ ‘ਚ ਝੋਨਾ ਲਾ ਰਹੀ ਕੌਰ ਬੀ, ਦੱਸਿਆ ਕੋਈ ਵੀ ਕੰਮ ਨਹੀਂ ਹੁੰਦਾ ਸੌਖਾ

Written by  Shaminder   |  July 07th 2020 12:49 PM  |  Updated: July 07th 2020 12:49 PM

ਆਪਣੇ ਖੇਤਾਂ ‘ਚ ਝੋਨਾ ਲਾ ਰਹੀ ਕੌਰ ਬੀ, ਦੱਸਿਆ ਕੋਈ ਵੀ ਕੰਮ ਨਹੀਂ ਹੁੰਦਾ ਸੌਖਾ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਖੇਤਾਂ ‘ਚ ਝੋਨਾ ਲਾਉਂਦੀਆਂ ਹੋਈਆਂ ਕੁਝ ਔਰਤਾਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ‘ਚ ਕੌਰ ਬੀ ਵੀ ਨਜ਼ਰ ਆ ਰਹੇ ਨੇ ਜੋ ਕਿ ਖੇਤਾਂ ‘ਚ ਝੋਨਾ ਲਾਉਂਦੀਆਂ ਔਰਤਾਂ ਦੇ ਨਾਲ ਝੋਨਾ ਲਾਉਂਦੇ ਹੋਏ ਨਜ਼ਰ ਆ ਰਹੇ ਨੇ । ਕੌਰ ਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ  ਲਿਖਿਆ ਕਿ “ਇਹ ਭੈਣਾਂ ਕਹਿੰਦੀਆਂ ਹਨ ਕਿ ਜੱਟ ਪੈਸੇ ਦੇਣ ਲੱਗਿਆਂ ਲੜਦੇ ਹਨ, ਨਾ ਬਈ ਇੱਦਾਂ ਨਹੀਂ ਕਰਨਾ ਬਾਹਲਾ ਔਖਾ ਕੰਮ ਆ ਇਹ ਸੱਚੀ ।

https://www.instagram.com/p/CCTpYArJGWG/

ਰੱਬ ਹਰ ਕਿਸੇ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ ਬਸ ਕਰਨ ਵਾਲੇ ਦਾ ਜਿਗਰਾ ਚਾਹੀਦਾ , ਕਹਿੰਦੇ ਜੱਟੀਆਂ ਨੂੰ ਲਿਆ ਕੇ ਵਾੜਿਆ ਹੋਵੇ ਕੱਦੂ ਵਿੱਚ ਫੇਰ ਪਤਾ ਲੱਗੇ”।

https://www.instagram.com/p/CCD8QhlJP3_/

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/CCAyAM0JWvk/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network