ਕੌਰ ਬੀ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰਦਿਆਂ ਹੋਇਆਂ ਲਿਖੀ ਭਾਵੁਕ ਪੋਸਟ,ਕਿਹਾ ਜੋ ਕੁਝ ਹਾਂ ਮਾਂ ਦੀ ਬਦੌਲਤ

Written by  Shaminder   |  December 07th 2019 10:57 AM  |  Updated: December 07th 2019 11:00 AM

ਕੌਰ ਬੀ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰਦਿਆਂ ਹੋਇਆਂ ਲਿਖੀ ਭਾਵੁਕ ਪੋਸਟ,ਕਿਹਾ ਜੋ ਕੁਝ ਹਾਂ ਮਾਂ ਦੀ ਬਦੌਲਤ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਮਾਂ ਵੱਲੋਂ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਕੀਤੇ ਸਹਿਯੋਗ ਅਤੇ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਕੌਰ ਨੇ ਆਪਣੀ ਮਾਤਾ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ "ਕੁਝ ਰਿਸ਼ਤੇ ਰੂਹ ਦੇ,ਪਿਆਰ ਦੇ,ਆਦਰ ਦੇ।

ਹੋਰ ਵੇਖੋ:Search ਕੌਰ ਬੀ ਕੌਰ ਬੀ ਦਾ ਚੱਕਵੀਂ ਬੀਟ ਵਾਲਾ ਗੀਤ ‘ਜੱਟੀ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

https://www.instagram.com/p/B5ut5BpnVx_/

ਮੇਰੀ ਜ਼ਿੰਦਗੀ 'ਚ ਇੱਕੋ ਇੱਕ ਇਹ ਮਾਂ ਦਾ ਰਿਸ਼ਤਾ ਜਿੱਥੇ ਮੈਂ ਬਿਨਾਂ ਗਲਤੀ ਤੋਂ ਵੀ ਝੁਕ ਸਕਦੀ ਹਾਂ,ਥੈਂਕ ਯੂ ਸੋ ਮਚ ਬੀਬੀ ਜੀ,ਤੁਹਾਡਾ ਆਸ਼ੀਰਵਾਦ ਨਾ ਹੁੰਦਾ ਸ਼ਾਇਦ ਅੱਜ ਮੈਨੂੰ ਕੋਈ ਵੀ ਨਾਂ ਜਾਣਦਾ ਹੁੰਦਾ"।

https://www.instagram.com/p/B5maVfznuzs/

ਉਨ੍ਹਾਂ ਅੱਗੇ ਲਿਖਿਆ "ਅਤੇ ਹਾਂ ਇੱਕ ਹੋਰ ਗੱਲ ਜਿਹੜੇ ਪਰਾਂਦੇ ਮੈਂ ਲਾਹੌਰ ਦਾ ਪਰਾਂਦਾ ਗੀਤ ਵਿੱਚ ਪਾਏ ਹਨ ਉਹ ਸਾਡੇ ਬੀਬੀ ਜੀ ਦੇ ਤੀਹ ਸਾਲ ਪੁਰਾਣੇ ਪਰਾਂਦੇ ਹਨ ।ਸੱਚੀਂ ਮੈਂ  ਬਹੁਤ ਖੁਸ਼ ਹਾਂ ਅਤੇ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ"।ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ ਟੈਗ ਕੀਤਾ ਹੈ ਮਾਵਾਂ ਧੀਆਂ ।

https://www.instagram.com/p/B5kFYLVHnbZ/

ਕੌਰ ਬੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ ਅਤੇ ਕੌਰ ਬੀ ਨਾਂਅ ਉਨ੍ਹਾਂ ਨੂੰ ਬੰਟੀ ਬੈਂਸ ਨੇ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network