ਕੌਰ ਬੀ ਨੇ ਆਪਣੇ ਕਿਊਟ ਭਤੀਜੇ ਨਾਲ ਵੀਡੀਓ ਕੀਤੀ ਸਾਂਝੀ,ਹਰ ਕਿਸੇ ਨੂੰ ਆ ਰਹੀ ਪਸੰਦ

Written by  Shaminder   |  December 12th 2019 04:59 PM  |  Updated: December 12th 2019 04:59 PM

ਕੌਰ ਬੀ ਨੇ ਆਪਣੇ ਕਿਊਟ ਭਤੀਜੇ ਨਾਲ ਵੀਡੀਓ ਕੀਤੀ ਸਾਂਝੀ,ਹਰ ਕਿਸੇ ਨੂੰ ਆ ਰਹੀ ਪਸੰਦ

ਕੌਰ ਬੀ ਨੇ ਆਪਣੇ ਭਤੀਜੇ ਨਾਲ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਨ੍ਹਾਂ ਦਾ ਭਤੀਜਾ ਅਤੇ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕੌਰ ਬੀ ਦਾ ਭਤੀਜਾ ਉਨ੍ਹਾਂ ਦਾ ਗੀਤ ਪਰਾਂਦਾ ਗਾ ਕੇ ਸੁਣਾ ਰਿਹਾ ਹੈ । ਜਿਸ ਨੂੰ ਕਿ ਕੌਰ ਬੀ ਗਾ ਰਹੀ ਹੈ ਅਤੇ ਉਸ ਨੁੰ ਸ਼ਾਨ ਸਿੰਘ ਰਿਪੀਟ ਕਰ ਰਿਹਾ ਹੈ ।ਕੌਰ ਬੀ ਆਪਣੇ ਆਪਣੇ ਭਤੀਜੇ ਨਾਲ ਅਕਸਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓਜ਼ ਨੂੰ ਵੀ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹੋਰ ਵੇਖੋ:ਕੌਰ ਬੀ ਆਪਣੇ ਨਵੇਂ ਗਾਣੇ ‘ਲਾਹੌਰ ਦਾ ਪਰਾਂਦਾ’ ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

https://www.instagram.com/p/B59zGvFHRPF/

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਉਨ੍ਹਾਂ ਦਾ ਪਰਾਂਦਾ ਗੀਤ ਆਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਕੌਰ ਬੀ ਨੇ ਕਈ ਹਿੱਟ ਗੀਤ ਪੰਜਾਬੀ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B1EQYtxnFzC/

ਉਨ੍ਹਾਂ ਦੇ ਹਿੱਟ ਗੀਤਾਂ ਦੀ ਲੰਬੀ ਲਿਸਟ ਹੈ , ਜਿਸ 'ਚ ਮਿੱਤਰਾ ਦੇ ਬੂਟ,ਬਜਟ,ਪੀਜ਼ਾ ਹੱਟ,ਫੁਲਕਾਰੀ ਸਣੇ ਹੋਰ ਕਈ ਗੀਤ ਸ਼ਾਮਿਲ ਹਨ । ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਲਈ ਕੌਰ ਬੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/BrevzmNFlfQ/

ਆਪਣੇ ਸਟਾਈਲ ਅਤੇ ਸੂਟਾਂ ਨੂੰ ਲੈ ਕੇ ਵੀ ਕੌਰ ਬੀ ਕਾਫੀ ਚਰਚਾ 'ਚ ਰਹਿੰਦੇ ਹਨ ਆਪਣੇ ਗੀਤਾਂ 'ਚ ਉਹ ਪੰਜਾਬੀ ਸੂਟਾਂ ਦੇ ਨਾਲ-ਨਾਲ ਵੈਸਟਨ ਪਹਿਰਾਵੇ 'ਚ ਵੀ ਨਜ਼ਰ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network