ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮ ਦਿਨ ਸਾਂਝੀ ਕੀਤੀ ਪੋਸਟ,ਭਤੀਜੇ ਨੂੰ ਇਸ ਤਰ੍ਹਾਂ ਦਿੱਤੀ ਦੁਆ

written by Shaminder | January 22, 2020

ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮ ਦਿਨ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਹੈਪੀ ਬਰਥਡੇ ਮੇਰੀ ਜਾਨ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ #ਮੇਰਾ ਜੱਟ ਵਾਹਿਗੁਰੂ ਜੀ ਮੇਰੇ ਪੁੱਤ ਨੂੰ ਦੁਨੀਆ ਦੀ ਹਰ ਖੁਸ਼ੀ ਦਿਓ ਪ੍ਰਮਾਤਮਾ ਤੇਰੀ ਉਮਰ ਲੰਮੀ ਕਰੇ #ਭੂਆ ਭਤੀਜਾ #ਜਿੰਦਜਾਨ" । ਦੱਸ ਦਈਏ ਕਿ ਕੌਰ ਬੀ ਅਕਸਰ ਆਪਣੇ ਭਤੀਜੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੋਰ ਵੇਖੋ:ਕੌਰ ਬੀ ਨੂੰ ਬਚਪਨ ’ਚ ਇਹ ਖੇਡ ਸੀ ਸਭ ਤੋਂ ਜ਼ਿਆਦਾ ਪਸੰਦ, ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਕੀਤਾ ਖੁਲਾਸਾ https://www.instagram.com/p/B7mAikinR-r/ ਕੌਰ ਬੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ ਆਇਆ ਸੀ 'ਲਾਹੌਰ ਦਾ ਪਰਾਂਦਾ' ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਕੌਰ ਬੀ ਅਜਿਹੀ ਗਾਇਕਾ ਹੈ ਜਿਸ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । https://www.instagram.com/p/B54eer-lSvQ/ 'ਮਿੱਤਰਾਂ ਦੇ ਬੂਟ' ਨਾਲ ਚਰਚਾ 'ਚ ਆਈ ਕੌਰ ਬੀ ਅਜਿਹੀ ਪਹਿਲੀ ਗਾਇਕਾ ਹੈ ਜਿਸ ਨੇ ਜੈਜ਼ੀ ਬੀ ਨਾਲ ਪਹਿਲੀ ਵਾਰ ਡਿਊਟ ਸੌਂਗ ਕੀਤਾ ਸੀ । ਇਸ ਤੋਂ ਪਹਿਲਾਂ ਜੈਜ਼ੀ ਬੀ ਨੇ ਕਦੇ ਵੀ ਕਿਸੇ ਨਾਲ ਕੋਈ ਵੀ ਡਿਊਟ ਗੀਤ ਨਹੀਂ ਸੀ ਕੀਤਾ । ਜਿਸ ਦਾ ਖੁਲਾਸਾ ਕੌਰ ਬੀ ਨੇ ਪੀਟੀਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਕੀਤਾ ਸੀ । https://www.instagram.com/p/B4z03_IldMU/ ਕੌਰ ਬੀ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਨਵਾਂ ਗਾਓਂ ਦੀ ਰਹਿਣ ਵਾਲੀ ਹੈ,ਕੌਰ ਬੀ ਨਾਂਅ ਉਨ੍ਹਾਂ ਨੂੰ ਬੰਟੀ ਬੈਂਸ ਨੇ ਹੀ ਦਿੱਤਾ ਸੀ । ਕੌਰ ਬੀ ਨੂੰ ਉਨ੍ਹਾਂ ਦੇ ਸਟਾਈਲ ਕਰਕੇ ਜਾਣਿਆ ਜਾਂਦਾ ਹੈ ਅਤੇ ਸੂਟ ਉਨ੍ਹਾਂ ਨੂੰ ਬੇਹੱਦ ਪਸੰਦ ਹਨ ਇਸ ਦੇ ਨਾਲ ਹੀ ਭਾਂਤ –ਭਾਂਤ ਦੀਆਂ ਜੁੱਤੀਆਂ ਦੀ ਕਲੈਕਸ਼ਨ ਦਾ ਵੀ ਬੇਹੱਦ ਸ਼ੌਂਕ ਰੱਖਦੇ ਹਨ ।

0 Comments
0

You may also like