ਕੌਰ ਬੀ ਨਵੇਂ ਘਰ ‘ਚ ਸ਼ਿਫਟ, ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

written by Shaminder | May 04, 2021

ਕੌਰ ਬੀ ਨੇ ਨਵਾਂ ਘਰ ਲਿਆ ਹੈ ਜਿਸ ਦੀ ਜਾਣਕਾਰੀ ਗਾਇਕਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ ।ਇਸ ਦੀਆਂ ਕੁਝ ਤਸਵੀਰਾਂ ਵੀ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ । ਕੌਰ ਬੀ ਨੇ  ਆਪਣੇ ਇੰਸਟਾਗ੍ਰਾਮ ‘ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਹੋਏ ਲਿਖਿਆ ਕਿ ‘ਵਾਹਿਗੁਰੂ ਜੀ ਦੀ ਮਿਹਰ ਸਦਕਾ ਫਾਈਨਲੀ ਮੈਂ ਆਪਣੇ ਨਵੇਂ ਘਰ ‘ਚ ਸ਼ਿਫਟ ਹੋ ਗਈ ।

kaur b Image From Kaur B's Instagram
ਹੋਰ ਪੜ੍ਹੋ : ਦੇਸ਼ ‘ਚ ਕੋਰੋਨਾ ਦੇ ਵੱਧ ਰਹੇ ਕੇਸਾਂ ‘ਤੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਜਤਾਈ ਚਿੰਤਾ, ਭਾਵੁਕ ਪੋਸਟ ਕੀਤੀ ਸਾਂਝੀ 
kaur b Image From Kaur B's Instagram
ਮਿਹਰ ਕਰਿਓ ਮੇਰੇ ਸਾਹਿਬਾ । ਇਸ ਦੇ ਨਾਲ  ਹੀ ਕੌਰ ਬੀ ਨੇ ਲਿਖਿਆ ਕਿ ਬਸ ਇਸੇ ਕਰਕੇ ਕੁਝ ਕੁ ਮਹੀਨਿਆਂ ਤੋਂ ਬਿਜ਼ੀ ਸੀ ਅਤੇ ਗੀਤ ਥੋੜੇ ਲੇਟ ਹੋ ਗਏ, ਅਗਲਾ ਮਿਊਜ਼ਿਕ ਬਹੁਤ ਜਲਦ’। ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
kaur b Image From Kaur B's Instagram
ਉਨ੍ਹਾਂ ਨੇ ਕਈ ਗਾਇਕਾਂ ਦੇ ਨਾਲ ਵੀ ਗੀਤ ਗਾਏ ਹਨ । ਕੌਰ ਬੀ ਦਾ ਸਬੰਧ ਨਵਾਂ ਗਾਓਂ ਦੇ ਨਾਲ ਹੈ । ਉਨ੍ਹਾਂ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ, ਜਦੋਂਕਿ ਪੰਜਾਬੀ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹਨ ।
 
View this post on Instagram
 

A post shared by KaurB🔥 (@kaurbmusic)

0 Comments
0

You may also like