ਜਦੋਂ ਕੌਰ ਬੀ ਨੇ ਗਾਇਆ ਹਰਿਆਣਵੀਂ ਗੀਤ ,ਵੀਡਿਓ ਵਾਇਰਲ

Written by  Shaminder   |  September 14th 2018 12:50 PM  |  Updated: September 14th 2018 12:50 PM

ਜਦੋਂ ਕੌਰ ਬੀ ਨੇ ਗਾਇਆ ਹਰਿਆਣਵੀਂ ਗੀਤ ,ਵੀਡਿਓ ਵਾਇਰਲ

ਕੌਰ ਬੀ ਅਜਿਹੀ ਫਨਕਾਰਾ ਹੈ ਜਿਸਨੇ ਹਰ ਤਰ੍ਹਾਂ ਦੇ ਗੀਤ ਦੇ ਗਾਏ ਨੇ । ਪਰ ਹੁਣ ਉਹ ਹਰਿਆਣਵੀਂ ਭਾਸ਼ਾ 'ਚ ਵੀ ਗੀਤ ਗਾਉਣ ਲੱਗ ਪਈ ਹੈ । ਸਾਡੀ ਆਖੀ ਗੱਲ 'ਤੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਇਹ ਹੈ ਬਿਲਕੁਲ ਸੱਚ । ਨਹੀਂ ਯਕੀਨ ਹੋ ਰਿਹਾ ਤਾਂ ਇਸ ਵੀਡਿਓ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਯਕੀਨ ਹੋ ਜਾਵੇਗਾ । ਦਰਅਸਲ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਆਖਿਰ ਕੌਰ ਬੀ ਕਿਉਂ ਚੱਲ ਰਹੀ ਹੈ ‘ਬਜਟ’ ਤੋਂ ਬਾਹਰ

https://www.instagram.com/p/Bns-5Vjh9PN/?hl=en&taken-by=kaurbmusic

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਇੱਕ ਹਰਿਆਣਵੀਂ ਗੀਤ ਗੁਣਗੁਣਾ ਰਹੀ ਹੈ ।ਕੌਰ ਬੀ ਪ੍ਰਸਿੱਧ ਹਰਿਆਣਵੀਂ ਗੀਤ 'ਯਾਰ ਤੇਰਾ ਚੇਤਕ ਪੈ ਚਾਲੇ ਤਨੇ ਚਸਕਾ ਰੈੱਡ ਫਰਾਰੀ ਕਾ'ਗਾ ਰਹੀ ਹੈ । ਕੌਰ ਬੀ ਦੇ ਮੂੰਹੋਂ ਹਰਿਆਣਵੀਂ ਭਾਸ਼ਾ 'ਚ ਇਹ ਗੀਤ ਸੁਣ ਕੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਕੌਰ ਬੀ ਪੰਜਾਬੀ ਗੀਤ ਗਾਉਣ 'ਚ ਹੀ ਮਾਹਿਰ ਹੈ ,ਜਿਸ ਵਧੀਆ ਅੰਦਾਜ਼ ਨਾਲ ਉਨ੍ਹਾਂ ਨੇ ਇਹ ਗੀਤ ਗਾਇਆ ਹੈ ।

kaur b

ਉਸ ਨੂੰ ਸੁਣ ਕੇ ਕਿਸੇ ਲਈ ਵੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਪੰਜਾਬੀ ਗਾਇਕਾ ਹੀ ਨੇ । ਅਜਿਹੀ ਫਨਕਾਰਾ ਹੈ ਜਿਸ ਨੇ ਆਪਣੀ ਬੁਲੰਦ ਅਵਾਜ਼ ਅਤੇ ਗਾਇਕੀ ਰਾਹੀਂ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।ਇਸ ਵੀਡਿਓ ਨੂੰ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ ।ਕੌਰ ਬੀ ਦਾ ਬੀਤੇ ਦਿਨੀਂ ਹੀ 'ਬਜਟ' ਗੀਤ ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।

kaur b


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network