ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀਵੀ ਅਦਾਕਾਰ ਪਰਲ ਵੀ ਪੁਰੀ ਦਾ ਕੌਰ ਬੀ ਨੇ ਕੀਤਾ ਸਮਰਥਨ, ਆਖੀ ਵੱਡੀ ਗੱਲ

written by Rupinder Kaler | June 05, 2021

ਬਲਾਤਕਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਟੀਵੀ ਅਦਾਕਾਰ ਪਰਲ ਵੀ ਪੁਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਅਦਾਕਾਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਿਸ ਨੇ ਪਰਲ ਨੂੰ ਰੇਪ ਅਤੇ ਛੇੜਛਾੜ ਦੇ ਆਰੋਪ ਵਿਚ 4 ਜੂਨ ਦੀ ਰਾਤ ਗ੍ਰਿਫ਼ਤਾਰ ਕੀਤਾ ਸੀ।

ਹੋਰ ਪੜ੍ਹੋ :

ਔਸ਼ਧੀ ਗੁਣਾਂ ਨਾਲ ਭਰਪੂਰ ਜਾਮੁਨ, ਖਾਣ ਨਾਲ ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

Pearl V Puri Image Source: Instagram

ਅਦਾਕਾਰ ’ਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਇਕ ਨਾਬਾਲਗ ਲੜਕੀ ਦਾ ਰੇਪ ਕੀਤਾ ਹੈ। ਲੜਕੀ ਅਤੇ ਉਸ ਦੇ ਪਰਿਵਾਰ ਨੇ ਪਰਲ ਵੀ ਪੁਰੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰ ਨੂੰ ਪੋਕਸੋ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਉਹਨਾਂ ਦਾ ਸਮਰਥਨ ਕਰ ਰਹੇ ਹਨ। ਇਸੇ ਤਰ੍ਹਾਂ ਗਾਇਕਾ ਕੌਰ ਬੀ ਨੇ ਵੀ ਟਵੀਟ ਕਰਕੇ ਪਰਲ ਵੀ ਪੁਰੀ ਦਾ ਸਮਰਥਨ ਕੀਤਾ ਹੈ । ਉਸ ਨੇ ਲਿਖਿਆ ਹੈ ‘ਪਰਲ ਬਹੁਤ ਪਿਆਰਾ ਸ਼ਖਸ ਹੈ ..ਹਿੰਮਤ ਬਣਾਈ ਰੱਖੋ ਪਰਲ’ ।

0 Comments
0

You may also like