ਕੌਰ ਬੀ ਨੇ ਆਪਣੀ ਭਾਬੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

Written by  Shaminder   |  September 21st 2020 12:58 PM  |  Updated: September 21st 2020 01:31 PM

ਕੌਰ ਬੀ ਨੇ ਆਪਣੀ ਭਾਬੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਕਿ ਉਨ੍ਹਾਂ ਦੀ ਭਾਬੀ  ਦੀ ਹੈ । ਉਨ੍ਹਾਂ ਦੀ ਭਾਬੀ ਦਾ ਬੀਤੇ ਦਿਨੀਂ ਜਨਮ ਦਿਨ ਸੀ ।ਉਨ੍ਹਾਂ ਨੇ ਆਪਣੀ ਭਾਬੀ ਦੇ ਨਾਲ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ 'ਇੱਕ ਸਿਆਣੀ ਕੁੜੀ ਘਰ 'ਚ ਆ ਜਾਵੇ ਫਿਰ ਮੰਮੀ ਅਤੇ ਡੈਡੀ ਨੂੰ ਘਰ ਦੀ ਕੋਈ ਵੀ ਟੈਨਸ਼ਨ ਨਹੀਂ ਤੇ ਕਿਸੇ ਵੀ ਨਨਾਣ ਨੂੰ ਨਹੀਂ ਰਹਿੰਦੀ ।

ਹੋਰ ਪੜ੍ਹੋ:ਇਸ ਤੂਤ ਨੂੰ ਵੇਖ ਕੇ ਕੌਰ ਬੀ ਨੂੰ ਯਾਦ ਆ ਜਾਂਦੇ ਨੇ ਆਪਣੇ ਮਾੜੇ ਚੰਗੇ ਦਿਨ, ਵੀਡੀਓ ਸਾਂਝਾ ਕਰਕੇ ਦੱਸੀ ਤੂਤ ਨਾਲ ਜੁੜੀ ਕਹਾਣੀ

Kaur b Kaur b

ਇਹ ਤਾਂ ਚੱਲੋ ਰਿਸ਼ਤੇ ਆ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੇ ਆਪਣੇ ਨਾਮ ਦਿੱਤੇ ਹਨ,ਮੇਰੀ ਭਾਬੀ ਮੇਰੇ ਘਰ ਦੀ ਰਾਣੀ ਹੈ, ਜਿਸ ਨੇ ਹਰ ਰਿਸ਼ਤਾ ਪਿਆਰ ਅਤੇ ਖੁਸ਼ੀ ਨਾਲ ਰੱਖਿਆ, ਟੱਚਵੁਡ ਤੇ ਮੇਰੀ ਬਹੁਤ ਵਧੀਆ ਸਹੇਲੀ ਵੀ ਹੈ ।

ਸੱਚੀਂ ਅੱਜ ਤੱਕ ਕਦੇ ਮਹਿਸੂਸ ਨਹੀਂ ਹੋਇਆ ਕਿ ਸਿਰਫ਼ ਭਾਬੀ ਹੀ ਨੇ ਮੇਰੀ ਮਾਂ ਵਾਂਗ ਪਿਆਰ 'ਤੇ ਇੱਜ਼ਤ ਦਿੱਤੀ ਮੈਨੂੰ। ਸਾਰੇ ਜੀਆਂ ਦਾ ਸਤਿਕਾਰ ਕਰਨ ਵਾਲੀ ਤੇ ਨਿੱਘੇ ਸੁਭਾਅ ਦੀ ਮਾਲਕ ਮੇਰੀ ਸਰਦਾਰਨੀ ।ਹੈਪੀ ਬਰਥਡੇ ਕਵੀਨ, ਵਾਹਿਗੁਰੂ ਜੀ ਹਰ ਖੁਸ਼ੀ ਦੇਵੇ, ਲੰਮੀਆਂ ਉਮਰਾਂ ਕਰਨ ।

Kaur b Kaur b

ਸਭ ਕੁਝ ਲਈ ਧੰਨਵਾਦ ਭਾਬੀ ।ਕੌਰ ਬੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਭਾਵੇਂ ੳੇੁਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੇ ਪ੍ਰੋਫੈਸ਼ਨ ਬਾਰੇ ਹੋਣ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network