
'ਮਹਾਰਾਣੀ' ਗਾਣੇ ਤੋਂ ਬਾਅਦ ਕੌਰ-ਬੀ ਹੁਣ ਫੁਰਸਤ ਦੇ ਪਲ ਬਿਤਾ ਰਹੀ ਹੈ । ਕੌਰ-ਬੀ ਇਹਨਾਂ ਫੁਰਸਤ ਦੇ ਪਲਾਂ ਦਾ ਖੂਬ ਅਨੰਦ ਮਾਣ ਰਹੀ ਹੈ । ਕੌਰ-ਬੀ ਜਿਸ ਦਿਨ ਥੋੜੀ ਫਰੀ ਹੁੰਦੀ ਹੈ, ਉਸ ਦਿਨ ਉਹ ਜਾਂ ਤਾਂ ਘੁੰਮਣ ਜਾਂਦੀ ਹੈ ਜਾਂ ਫਿਰ ਕੋਈ ਸੋਫਟ ਗੀਤ ਸੁਣ ਕੇ ਪੂਰਾ ਦਿਨ ਗੁਜ਼ਾਰਦੀ ਹੈ । ਇਹ ਸਭ ਅਸੀਂ ਖੁਦ ਨਹੀਂ ਕਹਿ ਰਹੇ ਬਲਕਿ ਖੁਦ ਕੌਰ-ਬੀ ਕਹਿੰਦੀ ਹੈ । ਕੌਰ-ਬੀ ਨੇ ਇਸ ਸਭ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕੀਤਾ ਹੈ । ਹੋਰ ਵੇਖੋ : ਆਪਣੇ ਰਿਸ਼ਤੇ ‘ਚ ਇੱਕ ਕਦਮ ਹੋਰ ਵਧੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ https://www.instagram.com/p/BpcK0AIH3ZT/?taken-by=kaurbmusic ਕੌਰ-ਬੀ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ।ਵੀਡਿਓ ਵਿੱਚ ਕੌਰ-ਬੀ ਸਵਿਮਿੰਗ ਪੂਲ ਦੇ ਪਾਣੀ ਵਿੱਚ ਪੈਰ ਡੁਬੋ ਕੇ ਬੈਠੀ ਹੈ, ਪਿਛੇ ਕੌਰ-ਬੀ ਦਾ ਹਿੰਦੀ ਗਾਣਾ ਵੱਜ ਰਿਹਾ ਹੈ । ਵੀਡੀਓ ਵਿੱਚ ਕੌਰ-ਬੀ ਪਾਣੀ ਵਿੱਚ ਅਠਕੇਲੀਆਂ ਕਰਦੀ ਹੋਈ ਦਿਖਾਈ ਦੇ ਰਹੀ ਹੈ । ਕੌਰ-ਬੀ ਦੀ ਇਹ ਵੀਡਿਓ ਦੋ ਲੱਖ ਦੇ ਲਗਭਗ ਲੋਕ ਵੇਖ ਚੁੱਕੇ ਹਨ ਤੇ ਇਸ ਵੀਡਿਓ 'ਤੇ ਕਮੈਂਟ ਵੀ ਆ ਰਹੇ ਹਨ । ਲੋਕਾਂ ਨੂੰ ਕੌਰ-ਬੀ ਦੀ ਇਹ ਅਦਾ ਵੀ ਕਾਫੀ ਪਸੰਦ ਆ ਰਹੀ ਹੈ ।ਲੋਕ ਕੌਰ-ਬੀ ਦੇ ਨਾਲ ਨਾਲ ਉਸ ਦੇ ਗਾਣਿਆਂ ਦੀ ਕਾਫੀ ਤਾਰੀਫ ਕਰ ਰਹੇ ਹਨ । ਹੋਰ ਵੇਖੋ :ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ
