ਕਵਿਤਾ ਕੌਸ਼ਿਕ ਦਾ ਯੋਗਾ ਦੇਖਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

Written by  Lajwinder kaur   |  July 31st 2019 05:00 PM  |  Updated: July 31st 2019 05:05 PM

ਕਵਿਤਾ ਕੌਸ਼ਿਕ ਦਾ ਯੋਗਾ ਦੇਖਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

ਟੀਵੀ ਦੀ ਚੰਦਰਮੁਖੀ ਚੌਟਾਲਾ ਯਾਨੀ ਕਿ ਕਵਿਤਾ ਕੌਸ਼ਿਕ ਜਿਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ‘ਚ ਕੁਝ ਹੀ ਸਮੇਂ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਕਵਿਤਾ ਕੌਸ਼ਿਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਆਪਣੇ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਹੈਰਾਨੀਜਨਕ ਵੀਡੀਓ ਪਾਈ ਹੈ। ਇਸ ਵੀਡੀਓ ‘ਚ ਉਹ ਹੌਟ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮੂਵ ਬਹੁਤ ਮੁਸ਼ਕਿਲ ਨਜ਼ਰ ਆ ਰਹੇ ਨੇ ਪਰ ਉਹ ਬਹੁਤ ਹੀ ਆਰਾਮ ਨਾਲ ਆਪਣਾ ਯੋਗ ਆਸਨ ਨੂੰ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:‘ਸਿੰਘ ਸਭਾ ਗੁਰਦੁਆਰਾ ਲੁਧਿਆਣਾ’ ਵੱਲੋਂ ‘ਅਰਦਾਸ ਕਰਾਂ’ ਫ਼ਿਲਮ ਦੇਖਣ ਤੋਂ ਬਾਅਦ ਸਿਨੇਮਾ ਘਰ ‘ਚ ਲੰਗਰ ਛਕਵਾਉਣ ਦਾ ਵੱਖਰਾ ਉਪਰਾਲਾ, ਦੇਖੋ ਵੀਡੀਓ

ਉਨ੍ਹਾਂ ਦੀ ਖ਼ੂਬਸੂਰਤੀ ਤੇ ਫਿੱਟ ਰਹਿਣ ਦੇ ਪਿੱਛੇ ਯੋਗਾ ਕਰਨਾ ਹੀ ਹੈ। ਜੇ ਗੱਲ ਕਰੀਏ ਕਵਿਤਾ ਕੌਸ਼ਿਕ ਦੇ ਕੰਮ ਦੀ ਤਾਂ ਹਾਲ ਹੀ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦਰਸ਼ਕਾਂ ਦੇ ਸਨਮੁਖ ਹੋਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਪਹਿਲਾਂ ਵੀ ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ ‘ਵੇਖ ਬਰਾਤਾਂ ਚੱਲੀਆਂ’  ਤੇ ‘ਵਧਾਈਆਂ ਜੀ ਵਧਾਈਆਂ’ ‘ਚ ਕੰਮ ਕਰ ਚੁੱਕੇ ਨੇ। ਗੁਰਦਾਸ ਮਾਨ ਜੀ ਦੇ ਨਾਲ ਵੀ ਕਵਿਤਾ ਕੌਸ਼ਿਕ ਫਿਲਮ ‘ਨਨਕਾਣਾ’ ‘ਚ ਕੰਮ ਕਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network