ਕਵਿਤਾ ਕੌਸ਼ਿਕ ਨੇ ਪੋਸਟ ਪਾ ਕੇ ਗੁਰਦਾਸ ਮਾਨ ਨਾਲ ਮਿਲਣ ਦੀ ਖੁਸ਼ੀ ਕੀਤੀ ਸਾਂਝੀ

written by Lajwinder kaur | September 04, 2019

ਟੀਵੀ ਅਦਾਕਾਰਾ ਤੇ ਪੰਜਾਬੀ ਫ਼ਿਲਮਾਂ ਦੀ ਹੀਰੋਇਨ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਨਾਲ ਨਜ਼ਰ ਆ ਰਹੇ ਹਨ। ਕਵਿਤਾ ਕੌਸ਼ਿਕ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ਬਹੁਤ ਖੁਸ਼ੀ ਹੋ ਰਹੀ ਹੈ ਈਕੋ ਫਰੈਂਡਲੀ ਗਣੁ ਨੂੰ ਇਨ੍ਹਾਂ ਖੂਬਸੂਰਤ ਲੋਕਾਂ ਦੇ ਘਰੇ ਦੇਖ ਕੇ !...ਹੈਪੀ ਗਣਪਤੀ ਸਭ ਨੂੰ..ਮਾਨ ਸਾਹਿਬ, ਰਾਜੀਵ, ਵਿਕਾਸ ਤੇ ਪਰਿਵਾਰ..’

ਹੋਰ ਵੇਖੋ:ਟੋਨੀ ਕੱਕੜ ਨੇ ਸਾਂਝਾ ਕੀਤਾ ਸੁਨੀਲ ਗਰੋਵਰ ਦੇ ਬਰਥਡੇ ਦਾ ਇਹ ਵੀਡੀਓ, ਇਕੱਠੇ ਨਜ਼ਰ ਆ ਰਹੇ ਨੇ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ, ਦੇਖੋ ਵੀਡੀਓ ਮਾਨ ਸਾਹਿਬ ਤੋਂ ਇਲਾਵਾ ਅਗਲੀਆਂ ਤਸਵੀਰਾਂ ‘ਚ ਪੰਜਾਬੀ ਕਾਮੇਡੀਅਨ ਤੇ ਅਦਾਕਾਰ ਰਾਜੀਵ ਠਾਕੁਰ ਨਜ਼ਰ ਆ ਰਹੇ ਹਨ। ਕਵਿਤਾ ਕੌਸ਼ਿਕ ਜੋ ਕਿ ਗੁਰਦਾਸ ਮਾਨ ਨਾਲ ਪੰਜਾਬੀ ਫ਼ਿਲਮ ਨਨਕਾਣਾ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਗੱਲ ਕਰੀਏ ਕਵਿਤਾ ਕੌਸ਼ਿਕ ਦੇ ਕੰਮ ਦੀ ਤਾਂ ਉਹ ਕੁਝ ਮਹੀਨੇ ਪਹਿਲਾਂ ਆਈ ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਕਰਮਜੀਤ ਅਨਮੋਲ ਨਾਲ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਕਵਿਤਾ ਕੌਸ਼ਿਕ ਵੱਲੋਂ ਨਿਭਾਏ ਮਿੰਦੋ ਤਸੀਲਦਾਰਨੀ ਦੇ ਕਰਿਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।

0 Comments
0

You may also like