ਪੰਜਾਬੀ ਗਾਣਿਆਂ 'ਚ ਮਾਡਲਿੰਗ ਕਰਨ ਵਾਲੀ ਕਹਿਕਸ਼ਾਂ ਦੇ ਪਤੀ ਦਾ ਦਿਹਾਂਤ

Written by  Rupinder Kaler   |  July 30th 2019 06:17 PM  |  Updated: July 30th 2019 06:17 PM

ਪੰਜਾਬੀ ਗਾਣਿਆਂ 'ਚ ਮਾਡਲਿੰਗ ਕਰਨ ਵਾਲੀ ਕਹਿਕਸ਼ਾਂ ਦੇ ਪਤੀ ਦਾ ਦਿਹਾਂਤ

ਪੰਜਾਬੀ ਮਾਡਲ ਮੁੰਬਈ ਬੇਸਡ ਸਮਾਜ ਸੇਵੀ ਕਹਿਕਸ਼ਾਂ ਦੇ ਪਤੀ ਆਰੀਫ ਪਟੇਲ ਦਾ ਦਿਹਾਂਤ ਹੋ ਗਿਆ ਹੈ । ਆਰੀਫ ਪਟੇਲ ਇੱਕ ਕਾਰੋਬਾਰੀ ਸਨ ਤੇ ਉਹਨਾਂ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਕਹਿਕਸ਼ਾਂ ਨੂੰ ਪੰਜਾਬੀ ਇੰਡਸਟਰੀ ਵਿੱਚ ਭਾਵੇਂ ਕੋਈ ਖ਼ਾਸ ਪਹਿਚਾਣ ਨਹੀਂ ਮਿਲੀ ਪਰ ਉਨ੍ਹਾਂ ਨੂੰ ਅਕਸਰ ਪੰਜਾਬੀ ਗਾਣਿਆਂ ਤੇ ਵੱਖ ਵੱਖ ਕੰਪਨੀਆਂ ਦੇ ਇਸ਼ਤਿਹਾਰਾਂ ਵਿੱਚ ਦੇਖਿਆ ਜਾਂਦਾ ਰਿਹਾ ਹੈ ।

https://www.instagram.com/p/BxXZTYYANdQ/

ਇੱਕ ਦੋ ਫ਼ਿਲਮ ਵਿੱਚ ਵੀ ਉਸ ਨੇ ਕੰਮ ਕੀਤਾ ਹੈ, ਪਰ ਪੰਜਾਬੀ ਗਾਣਿਆਂ ਵਿੱਚ ਕੰਮ ਕਰਨ ਕਰਕੇ ਉਸ ਦੀ ਚੰਗੀ ਪਹਿਚਾਣ ਸੀ । ਹੰਸ ਰਾਜ ਹੰਸ ਦੇ ਸੈਡ ਸਾਂਗ ਸਿੱਲੀ ਸਿੱਲੀ ਹਵਾ ਵਿੱਚ ਉਸ ਨੇ ਕੰਮ ਕੀਤਾ ਸੀ ।

ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਪੰਜਾਬੀ ਤੇ ਹਿੰਦੀ ਗਾਣਿਆਂ ਵਿੱਚ ਮਾਡਲਿੰਗ ਕੀਤੀ ਸੀ ਜਿਵੇ ਯਾਰੋ ਸਭ ਦੁਆ ਕਰੋ, ਹੁਸਨ ਜਵਾਨੀ  ਇੱਥਂੋ ਤੱਕ ਕਿ ਫ਼ਿਲਮ 'ਹੇਰਾ ਫੇਰੀ' ਦੇ ਆਈਟਮ ਨੰਬਰ ਵਿੱਚ ਵੀ ਕਹਿਕਸ਼ਾਂ ਨੇ ਪ੍ਰਫਾਰਮ ਕੀਤਾ ਸੀ ।

ਇਸ ਤੋਂ ਬਾਅਦ ਕਹਿਕਸ਼ਾਂ ਨੇ ਵਿਆਹ ਕਰਵਾ ਲਿਆ ਤੇ ਉਹ ਮਾਡਲਿੰਗ ਦੀ ਦੁਨੀਆਂ ਤੋਂ ਦੂਰ ਹੋ ਗਈ, ਪਰ ਪੰਜਾਬੀ ਇੰਡਸਟਰੀ ਅੱਜ ਵੀ ਕਹਿਕਸ਼ਾਂ ਨੂੰ ਉਸ ਦੇ ਕੰਮ ਲਈ ਜਾਣਦੀ ਹੈ । ਮੁੰਬਈ ਵਿੱਚ ਉਸ ਦੇ ਪਤੀ ਦੇ ਦਿਹਾਂਤ ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਅਫਸੋਸ ਪ੍ਰਗਟ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network