
Amitabh Bachchan news: ਟੀਵੀ ਦੇ ਸਭ ਤੋਂ ਵੱਡੇ ਰਿਆਲਿਟੀ ਕਵਿਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ ਇਹ ਸੀਜ਼ਨ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਸ਼ੋਅ ਦੇ ਹੋਸਟ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਦੱਸਿਆ ਹੈ ਕਿ ਸ਼ੋਅ ਲਈ ਉਨ੍ਹਾਂ ਦੀ ਸ਼ੂਟਿੰਗ ਜਲਦ ਹੀ ਖਤਮ ਹੋਣ ਵਾਲੀ ਹੈ। ਬਿੱਗ ਬੀ ਨੇ ਆਪਣੇ ਬਲਾਗ 'ਚ ਲਿਖਿਆ ਕਿ ਕਿਸ ਤਰ੍ਹਾਂ ਵੱਖ-ਵੱਖ ਮਸ਼ਹੂਰ ਹਸਤੀਆਂ ਅਤੇ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਇਸ ਸ਼ੋਅ 'ਚ ਕਾਫੀ ਪ੍ਰੇਰਿਤ ਕੀਤਾ ਹੈ।
ਹੋਰ ਪੜ੍ਹੋ : ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖ਼ਾਨ ਇਕੱਠੇ ਆਏ ਨਜ਼ਰ, ਵਾਇਰਲ ਫੋਟੋ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਡੇਟਿੰਗ ਦੀ ਚਰਚਾ

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਸਾਲ 2000 ਤੋਂ ਇਸ ਵਿਸ਼ਾਲ ਰਿਆਲਿਟੀ ਸ਼ੋਅ ਨੂੰ ਹੋਸਟ ਕਰ ਰਹੇ ਹਨ। ਹਾਲਾਂਕਿ ਤੀਜੇ ਸੀਜ਼ਨ ਨੂੰ ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਹੋਸਟ ਕੀਤਾ ਸੀ ਪਰ ਇਸ ਤੋਂ ਇਲਾਵਾ ਸਾਰੇ ਸੀਜ਼ਨ ਨੂੰ ਅਮਿਤਾਭ ਬੱਚਨ ਨੇ ਹੀ ਹੋਸਟ ਕੀਤਾ ਹੈ। ਬਲਾਗ ਬਾਰੇ ਗੱਲ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ ਕਿ ਕੇਬੀਸੀ ਦੇ ਦਿਨ ਖਤਮ ਹੋ ਰਹੇ ਹਨ ਪਰ ਉਮੀਦ ਹੈ ਕਿ ਅਸੀਂ ਸਾਰੇ ਜਲਦੀ ਹੀ ਦੁਬਾਰਾ ਇਕੱਠੇ ਹੋਵਾਂਗੇ।

ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਸ਼ੋਅ ਨਾਲ ਜੁੜੀਆਂ ਸਾਰੀਆਂ ਮਸ਼ਹੂਰ ਹਸਤੀਆਂ ਦਾ ਧੰਨਵਾਦ ਕੀਤਾ ਹੈ। ਅਮਿਤਾਭ ਬੱਚਨ ਨੇ ਲਿਖਿਆ ਕਿ ਅਜਿਹੇ ਸਾਰੇ ਲੋਕਾਂ ਨਾਲ ਗੱਲ ਕਰਨਾ ਉਨ੍ਹਾਂ ਦੀ ਖੁਸ਼ਕਿਸਮਤੀ ਰਹੀ ਹੈ। ਉਸ ਨੇ ਅਜਿਹੇ ਲੋਕਾਂ ਤੋਂ ਕਾਫੀ ਜਾਣਕਾਰੀ ਹਾਸਲ ਕੀਤੀ ਹੈ। ਅਮਿਤਾਭ ਨੇ ਸ਼ੋਅ ਦੀ ਮੇਜ਼ਬਾਨੀ ਨੂੰ ਆਪਣਾ ਫਰਜ਼ ਦੱਸਿਆ ਹੈ ਅਤੇ ਲਿਖਿਆ ਹੈ ਕਿ ਉਹ ਹਮੇਸ਼ਾ ਇਸ 'ਚ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਜਿਵੇਂ ਹੀ ਕੇਬੀਸੀ ਦਾ ਇੱਕ ਸੀਜ਼ਨ ਖਤਮ ਹੁੰਦਾ ਹੈ, ਅਗਲੇ ਸੀਜ਼ਨ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਅਮਿਤਾਭ ਬੱਚਨ 80 ਸਾਲ ਦੇ ਹੋ ਗਏ ਹਨ, ਅਜਿਹੀਆਂ ਵੀ ਗੋਸਿਪ ਹੈ ਕਿ ਬਿੱਗ ਬੀ ਸ਼ੋਅ ਦੇ ਅਗਲੇ ਸੀਜ਼ਨ ਨੂੰ ਹੋਸਟ ਨਹੀਂ ਕਰਨਗੇ, ਪਰ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਅਮਿਤਾਭ ਬੱਚਨ ਨਹੀਂ ਤਾਂ ਕੌਣ? ਕਿਉਂਕਿ ਮੇਕਰਸ ਨੇ ਖਰਾਬ ਟੀਆਰਪੀ ਦੇ ਕਾਰਨ ਬਿੱਗ ਬੀ ਦੇ ਸ਼ੋਅ ਨੂੰ ਇੱਕ ਵਾਰ ਹੋਸਟ ਨਾ ਕਰਨ ਦਾ ਪ੍ਰਭਾਵ ਦੇਖਿਆ ਹੈ।