ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ 

Written by  Rupinder Kaler   |  November 12th 2018 12:56 PM  |  Updated: November 12th 2018 12:56 PM

ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ 

ਸੁਸ਼ਾਂਤ ਰਾਜਪੂਤ ਅਤੇ ਸਾਰਾ ਅਲੀ ਖਾਨ ਦੀ ਫਿਲਮ ਕੇਦਾਰਨਾਥ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਸਾਰਾ ਅਲੀ ਖਾਨ ਦੀ ਇਹ ਪਹਿਲੀ ਫਿਲਮ ਹੈ ਜਿਸ ਦੇ ਜ਼ਰੀਏ ਸਾਰਾ ਅਲੀ ਖਾਨ ਬਾਲੀਵੁੱਡ ਵਿੱਚ ਕਦਮ ਰੱਖ ਰਹੀ ਹੈ । ਤਿੰਨ ਮਿੰਟ ਦੇ ਇਸ ਟ੍ਰੇਲਰ ਵਿੱਚ ਫਿਲਮ ਦੇ ਹਰ ਪੱਖ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਟ੍ਰੇਲਰ ਵਿੱਚ ਪਿਆਰ ਮੁਹੱਬਤ ਹੈ , ਟਕਰਾਅ ਵੀ ਹੈ ਤੇ ਵਿਛੋੜਾ ਵੀ ।

ਹੋਰ ਵੇਖੋ :ਅਦਾਕਾਰ ਅਮਜਦ ਖਾਨ ਉਰਫ ਗੱਬਰ ਦੀ ਅਣਸੁਣੀ ਪ੍ਰੇਮ ਕਹਾਣੀ ,ਆਖਿਰ ਕੌਣ ਸੀ ਉਹ ਅਦਾਕਾਰਾ

kedarnath-movie- kedarnath-movie-

ਇਹ ਟ੍ਰੇਲਰ ਇੱਕ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਹੈ ਪਰ ਇਸ ਦੇ ਨਾਲ ਹੀ ਦੱਸਦਾ ਹੈ ਕਿਸ ਤਰ੍ਹਾਂ ਧਰਮ ਅਤੇ ਜਾਤ-ਪਾਤ ਦੋ ਪ੍ਰੇਮੀਆਂ ਨੂੰ ਦੂਰ ਕਰ ਦਿੰਦਾ ਹੈ । ਇਸ ਟ੍ਰੇਲਰ ਵਿੱਚ ਸਾਰਾ ਸੁਸ਼ਾਂਤ ਨਾਲ ਅੱਖ ਮਟੱਕਾ ਕਰਦੀ ਹੋਈ ਦਿਖਾਈ ਦਿੰਦੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਸੁਸ਼ਾਂਤ ਪ੍ਰਤੀ ਪਿਆਰ ਝਲਕਦਾ ਹੈ । ਸੁਸ਼ਾਂਤ ਅਤੇ ਸਾਰਾ ਦਾ ਕਰੈਕਟਰ ਇਸ ਤਰ੍ਹਾਂ ਦਾ ਹੈ ਕਿ ਪਹਿਲਾ ਉਹ ਆਪਣੇ ਆਪਣੇ ਪਿਆਰ ਲਈ ਸੰਘਰਸ਼ ਕਰਦੇ ਹਨ ਤੇ ਬਾਅਦ ਵਿੱਚ ਕੇਦਾਰਨਾਥ ਵਿੱਚ ਆਈ ਕੁਦਰਤੀ ਆਫਤ ਨਾਲ ।

ਹੋਰ ਵੇਖੋ :ਨਿਸ਼ਾ ਬਾਨੋ ਨੇ ਲਾਇਆ ਸਭ ਨੂੰ ਨੱਚਣ, ਦੇਖੋ ਵੀਡਿਓ

https://www.youtube.com/watch?time_continue=140&v=03-KVRmd3xo

ਸੁਸ਼ਾਂਤ ਦਾ ਕਰੈਕਟਰ ਉਸ ਮੁਸਲਿਮ ਲੜਕੇ ਦਾ ਹੈ ਜਿਹੜਾ ਹਿੰਦੂ ਯਾਤਰੀਆਂ ਨੂੰ ਆਪਣੀ ਪਿੱਠ ਤੇ ਬਿਠਾ ਕੇ ਕੇਦਾਰਨਾਥ ਸਮੇਤ ਹੋਰ ਹਿੰਦੂ ਤੀਰਥਾਂ ਦੇ ਦਰਸ਼ਨ ਕਰਵਾਉਂਦਾ ਹੈ । ਇਸ ਫਿਲਮ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network