ਯੋਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

written by Shaminder | May 24, 2021

ਕੋਰੋਨਾ ਕਾਲ ‘ਚ ਯੋਗ ਕਰਨਾ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾ ਰਿਹਾ ਹੈ । ਅਜਿਹੇ ‘ਚ ਯੋਗ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਯੋਗ ਅਭਿਆਸ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।ਜੇ ਤੁਸੀਂ ਪਹਿਲੀ ਵਾਰ ਯੋਗਾ ਕਰ ਰਹੇ ਹੋ, ਤਾਂ ਇਸ ਨੂੰ ਕਦੇ ਵੀ ਕਿਸੇ ਮੁਸ਼ਕਲ ਆਸਣ ਨਾਲ ਸ਼ੁਰੂ ਨਾ ਕਰੋ। ਯੋਗਾ ਕਰਨ ਤੋਂ ਪਹਿਲਾਂ ਹਲਕਾ-ਫੁਲਕਾ ਵਾਰਮਅਪ ਕਰੋ। yoga ਹੋਰ ਪੜ੍ਹੋ : ਕੋਰੋਨਾ ਵਾਇਰਸ ਕਾਰਨ ਫ਼ਿਲਮ ਇੰਡਸਟਰੀ ਪ੍ਰਭਾਵਿਤ, ਆਰਥਿਕ ਤੰਗੀ ਚੋਂ ਗੁਜ਼ਰ ਰਹੇ ਰਾਜੇਸ਼ ਖੱਟਰ
Yoga And Health ਪਾਣੀ ਨੂੰ ਯੋਗਾ ਦੇ ਵਿਚਕਾਰ ਨਹੀਂ ਪੀਣਾ ਚਾਹੀਦਾ। ਯੋਗਾ ਕਰਦੇ ਸਮੇਂ ਪਾਣੀ ਪੀਣ ਨਾਲ ਜ਼ੁਕਾਮ, ਖਾਂਸੀ, ਬੁਖਾਰ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ, ਯੋਗਾ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਅਜਿਹੀ ਸਥਿਤੀ 'ਚ ਪਾਣੀ ਪੀਣਾ ਸਿਹਤ ਲਈ ਜ਼ਿਆਦਾ ਚੰਗਾ ਨਹੀਂ ਹੁੰਦਾ। ਲਗਭਗ 15 ਮਿੰਟ ਦੇ ਯੋਗਾ ਬਾਅਦ ਪਾਣੀ ਪੀਣਾ ਚਾਹੀਦਾ ਹੈ। ਆਸਣ ਸਿਰਫ ਉਹੀ ਕਰੋ ਜਿਸ ਦੀ ਤੁਹਾਨੂੰ ਪੂਰੀ ਜਾਣਕਾਰੀ ਹੋਵੇ। ਤੁਸੀਂ ਇਸ ਨੂੰ ਇੱਕ ਯੋਗਾ ਮਾਹਰ ਤੋਂ ਸਿੱਖਿਆ ਹੋਵੇ। ਤੇ ਤੁਸੀਂ ਇਸ ਦੇ ਸਾਰੇ ਨਿਯਮਾਂ ਤੋਂ ਜਾਣੂ ਹੋਵੋ। ਖੁਦ ਕੋਈ ਨਵਾਂ ਆਸਣ ਨਾ ਕਰੋ। ਇਹ ਨੁਕਸਾਨਦੇਹ ਹੋ ਸਕਦਾ ਹੈ।  

0 Comments
0

You may also like