21 ਸਿੰਘਾਂ ਦੀ ਕਹਾਣੀ ਨੂੰ ਦੇਖਕੇ ਭਾਵੁਕ ਹੋਏ ਹੋਰਨਾਂ ਸੂਬਿਆਂ ਦੇ ਲੋਕ, ਦੇਖੋ ਵੀਡਿਓ 

Written by  Rupinder Kaler   |  March 23rd 2019 05:58 PM  |  Updated: March 23rd 2019 05:58 PM

21 ਸਿੰਘਾਂ ਦੀ ਕਹਾਣੀ ਨੂੰ ਦੇਖਕੇ ਭਾਵੁਕ ਹੋਏ ਹੋਰਨਾਂ ਸੂਬਿਆਂ ਦੇ ਲੋਕ, ਦੇਖੋ ਵੀਡਿਓ 

ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਬਾਕਸ ਆਫ਼ਿਸ ਦੀ ਸਭ ਤੋਂ ਹਿੱਟ ਫ਼ਿਲਮ ਸਾਬਤ ਹੋਈ ਹੈ । ਹੁਣ ਤੱਕ ਮਿਲੇ ਅੰਕੜਿਆਂ ਮੁਤਾਬਿਕ ਇਹ ਫ਼ਿਲਮ ਨੇ ਚੰਗੀ ਕਮਾਈ ਕਰ ਰਹੀ ਹੈ । 21  ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਨ ਵਾਲੀ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ ਹੈ । ਦਰਅਸਲ ਇਸ ਫ਼ਿਲਮ ਵਿੱਚ ਉਹਨਾਂ 21  ਸ਼ਹੀਦਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਨੇ ਸਾਰਾਗੜੀ ਦੀ ਲੜਾਈ ਵਿੱਚ 10 ਹਜ਼ਾਰ ਪਠਾਣਾਂ ਨੂੰ ਲੋਹੇ ਦੇ ਚਨੇ ਚਬਾਏ ਸਨ ।

https://www.youtube.com/watch?v=JFP24D15_XM&t=17s

ਲੋਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁਝ ਵੀਡਿਓ ਵੀ ਵਾਇਰਲ ਹੋ ਰਹੀਆਂ ਹਨ । ਇਹਨਾਂ ਵੀਡਿਓ ਵਿੱਚ ਇੱਕ ਵੀਡਿਓ ਅਜਿਹਾ ਆਇਆ ਹੈ ਜਿਸ ਵਿੱਚ ਕੁਝ ਲੋਕ ਅਕਸ਼ੇ ਕੁਮਾਰ ਦੇ ਪੋਸਟਰ ਤੇ ਹਾਰ ਚੜਾ ਰਹੇ ਹਨ । ਇਹ ਫ਼ਿਲਮ ਸੱਚੀ ਕਹਾਣੀ ਤੇ ਅਧਾਰਿਤ ਸੀ । ਜਿਸ ਤਰ੍ਹਾਂ ਦੀ ਇਹ ਵੀਡਿਓ ਹੈ ਉਸ ਨੂੰ ਦੇਖਕੇ ਲਗਦਾ ਹੈ ਕਿ 21  ਸਿੰਘਾਂ ਦੀ ਇਸ ਕਹਾਣੀ ਨੂੰ ਦੇਖਕੇ ਇਹ ਲੋਕ ਭਾਵੁਕ ਹੋ ਗਏ ਹਨ ।

https://www.facebook.com/prideofsikhi/videos/582636775546812/UzpfSTEwMDAwMzcwNjk1MjExODoxNTA5NTYzNTAyNTEwNTM0/

ਇਹ ਲੋਕ ਅਕਸ਼ੇ ਕੁਮਾਰ ਨੂੰ ਹਾਰ ਨਹੀਂ ਬਲਕਿ ਉਹਨਾਂ ਸਿੰਘਾਂ ਨੂੰ ਹਾਰ ਪਹਿਨਾ ਰਹੇ ਹਨ ਜਿਨ੍ਹਾਂ ਨੇ ਸਾਰਾਗੜੀ ਦੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network