ਸੱਤਵੇਂ ਦਿਨ ਕੇਸਰੀ ਹੋਈ 100 ਕਰੋੜ ਦੇ ਕਲੱਬ 'ਚ ਸ਼ਾਮਿਲ, ਤੋੜੇ ਕਈ ਰਿਕਾਰਡ

Written by  Aaseen Khan   |  March 28th 2019 05:02 PM  |  Updated: March 28th 2019 05:02 PM

ਸੱਤਵੇਂ ਦਿਨ ਕੇਸਰੀ ਹੋਈ 100 ਕਰੋੜ ਦੇ ਕਲੱਬ 'ਚ ਸ਼ਾਮਿਲ, ਤੋੜੇ ਕਈ ਰਿਕਾਰਡ

ਸੱਤਵੇਂ ਦਿਨ ਕੇਸਰੀ ਹੋਈ 100 ਕਰੋੜ ਦੇ ਕਲੱਬ 'ਚ ਸ਼ਾਮਿਲ, ਤੋੜੇ ਕਈ ਰਿਕਾਰਡ : ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਜਿਹੜੀ 21 ਮਾਰਚ ਹੋਲੀ ਵਾਲੇ ਦਿਨ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਰਿਲੀਜ਼ ਦੇ ਦਿਨ ਤੋਂ ਹੀ ਫਿਲਮ ਦਾ ਬਾਕਸ ਆਫਿਸ 'ਤੇ ਜਲਵਾ ਜਾਰੀ ਹੈ। ਕੇਸਰੀ ਰਿਲੀਜ਼ ਦੇ 7ਵੇਂ ਦਿਨ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ ਹੈ ਅਤੇ ਇਸ ਦੇ ਨਾਲ ਹੀ 2019 ਦੀ ਸਭ ਤੋਂ ਤੇਜ਼ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਦਾ ਰਿਕਾਰਡ ਬਣਾ ਦਿੱਤਾ ਹੈ।

 

View this post on Instagram

 

Kesari Movie - #2 #kesarimovie #karanjohar #akshaykumar #bollywoodmovie #2019

A post shared by KESARI Movie (@kesarimovie) on

ਬੁੱਧਵਾਰ ਨੂੰ ਫਿਲਮ 6.50 ਕਰੋੜ ਦੀ ਕਮਾਈ ਕਰਕੇ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਹੈ। ਕੇਸਰੀ ਫਿਲਮ ਨੇ 2019 ‘ਚ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 21.50 ਕਰੋੜ ਰੁਪਏ ਕਮਾਏ ਸਨ।ਫਿਲਮ ਗੋਲ੍ਡ ਤੋਂ ਬਾਅਦ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣ ਚੁੱਕੀ ਹੈ।ਆਈ ਪੀ ਐੱਲ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦਾ ਅਸਰ ਬਾਕਸ ਆਫਿਸ 'ਤੇ ਦੇਖਣ ਨੂੰ ਵੀ ਮਿਲ ਰਿਹਾ ਹੈ। ਪਰ ਕੇਸਰੀ ਫ਼ਿਲਮੀ ਦੀ ਤਾਬੜ ਤੋੜ ਕਮਾਈ ਜਾਰੀ ਹੈ।

ਹੋਰ ਵੇਖੋ : ਕਪਿਲ ਸ਼ਰਮਾ ਦੇ ਘਰ ਪਹੁੰਚੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ, ਕਪਿਲ ਨੇ ਤਸਵੀਰ ਸਾਂਝੀ ਕਰ ਅਕਸ਼ੈ ਨੂੰ ਦਿੱਤੀ ਵਧਾਈ

ਹੁਣ ਮੇਕਰਜ਼ ਦੀਆਂ ਨਜ਼ਰਾਂ ਦੂਜੇ ਹਫਤੇ 'ਤੇ ਟਿਕੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਦੂਜੇ ਹਫਤੇ 'ਚ ਚੰਗੀ ਕਮਾਈ ਕਰ ਸਕਦੀ ਹੈ ਅਤੇ ਨਵੇਂ ਕੀਰਤੀਮਾਨ ਰਚ ਸਕਦੀ ਹੈ। ਫਿਲਮ ਨੂੰ ਹਰ ਪੱਖੋਂ ਸਰਾਹਿਆ ਜਾ ਰਿਹਾ ਹੈ। ਕ੍ਰਿਟਿਕਸ ਨੇ ਵੀ ਫਿਲਮ ਕੇਸਰੀ ਨੂੰ ਚੰਗੀ ਰੇਟਿੰਗ ਦਿੱਤੀ ਹੈ। ਅਨੁਰਾਗ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ ਕੇਸਰੀ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਰਿਕਾਰਡ ਕਾਇਮ ਕਰ ਸਕਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network