21 ਸਿੰਘਾਂ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ ਕੇਸਰੀ ਨੇ ਇਹ 5 ਰਿਕਾਰਡ ਕੀਤੇ ਕਾਇਮ 

Written by  Rupinder Kaler   |  March 28th 2019 05:40 PM  |  Updated: March 28th 2019 05:40 PM

21 ਸਿੰਘਾਂ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ ਕੇਸਰੀ ਨੇ ਇਹ 5 ਰਿਕਾਰਡ ਕੀਤੇ ਕਾਇਮ 

ਅਸਲ ਕਹਾਣੀ ਨੂੰ ਬਿਆਨ ਕਰਦੀ ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਨੇ 1੦੦ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਰ ਇਸ ਦੇ ਨਾਲ ਹੀ ਇਸ ਫ਼ਿਲਮ ਨੇ ਉਹ ਰਿਕਾਰਡ ਕਾਇਮ ਕਰ ਦਿੱਤੇ ਹਨ ਜਿਹੜੇ ਅੱਜ ਤੱਕ ਕਿਸੇ ਫ਼ਿਲਮ ਨੇ ਕਾਇਮ ਨਹੀਂ ਕੀਤੇ । ਕੇਸਰੀ ਫ਼ਿਲਮ ਨੇ ਰਿਲੀਜ਼ ਹੋਣ ਦੇ 7ਵੇਂ ਦਿਨ ਹੀ 6.52 ਕਰੋੜ ਦੀ ਕਮਾਈ ਕੀਤੀ ਹੈ। ਇੱਕ ਹਫਤੇ ਦੇ ਅੰਦਰ ਅੰਦਰ ਹੀ ਇਸ ਫਿਲਮ ਦੀ ਕੁੱਲ ਕਮਾਈ 1੦੦.੦1ਕਰੋੜ ਰੁਪਏ ਹੋ ਗਈ ਹੈ। ਖਬਰਾਂ ਮੁਤਾਬਿਕ ਫਿਲਮ ਨੇ 5 ਵੱਡੇ ਰਿਕਾਰਡ ਕਾਇਮ ਕਰ ਲਏ ਹਨ।

https://www.instagram.com/p/Bvi6V0oHZZK/

ਪਹਿਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇਸ ਸਾਲ 1੦੦ ਕਰੋੜ ਕਲੱਬ ਵਿੱਚ ਸਭ ਤੋਂ ਪਹਿਲਾਂ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ। ਦੂਜੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੇ ਪਹਿਲੇ ਹੀ ਦਿਨ 21.06 ਕਰੋੜ ਦੀ ਕਮਾਈ ਕਰਕੇ ਸਾਲ 2019 ਦੀ ਸਭ ਤੋਂ ਵੱਡੀ ਫ਼ਿਲਮ ਹੋਣ ਦਾ ਰਿਕਾਰਡ ਬਣਾਇਆ ਹੈ । ਇਸੇ ਤਰ੍ਹਾਂ ਤਿੰਨ ਦਿਨਾਂ ਦੇ ਅੰਦਰ ਅੰਦਰ ਫ਼ਿਲਮ ਨੇ 50  ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਕੇ ਵੀ ਇੱਕ ਰਿਕਾਰਡ ਕਾਇਮ ਕੀਤਾ ਹੈ  । ਇਸ ਸਾਲ ਰਿਲੀਜ਼ ਹੋਈ ਕੋਈ ਵੀ ਫ਼ਿਲਮ ਤਿੰਨ ਦਿਨਾਂ 'ਚ ਇੰਨੀਂ ਕਮਾਈ ਨਹੀਂ ਕਰ ਸਕੀ।

https://www.instagram.com/p/BvQkWbXn3J7/

ਇਸ ਤੋਂ ਇਲਾਵਾ ਫ਼ਿਲਮ ਨੇ ਚਾਰ ਦਿਨਾਂ ਅੰਦਰ 74 ਕਰੋੜ ਦਾ ਅੰਕੜਾ ਪਾਰ ਕੀਤਾ ਹੈ। 2019 ਲਈ ਇਹ ਵੀ ਇੱਕ ਰਿਕਾਰਡ ਹੈ। ਇਸ ਦੇ ਨਾਲ ਹੀ ਫਿਲਮ 'ਕੇਸਰੀ' ਨੇ ਓਪਨਿੰਗ ਵੀਕੈਂਡ ਵਿੱਚ ਸਭ ਤੋਂ ਜ਼ਿਆਦਾ ਕਮਾਈ 78.07 ਕਰੋੜ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network