ਕੇਸਰੀ ਰੰਗ ਵਿੱਚ ਰੰਗੀ ਐਕਟਰੈੱਸ ਪ੍ਰੀਨਿਤੀ ਚੋਪੜਾ, ਦੇਖੋ ਵੀਡਿਓ 

Written by  Rupinder Kaler   |  December 17th 2018 12:26 PM  |  Updated: December 17th 2018 12:26 PM

ਕੇਸਰੀ ਰੰਗ ਵਿੱਚ ਰੰਗੀ ਐਕਟਰੈੱਸ ਪ੍ਰੀਨਿਤੀ ਚੋਪੜਾ, ਦੇਖੋ ਵੀਡਿਓ 

ਬਾਲੀਵੁੱਡ ਐਕਟਰੈੱਸ ਪ੍ਰੀਨਿਤੀ ਚੋਪੜਾ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਵਿੱਚ ਸਿਰਫ ਨਵੇਂ ਚਿਹਰੇ ਸਨ, ਤੇ ਇਹ ਸਾਰੇ ਐਕਟਰ ਪ੍ਰੀਨਿਤੀ ਦੀ ਬਰਾਬਰ ਉਮਰ ਦੇ ਸਨ । ਪ੍ਰੀਨਿਤੀ ਨੇ ਰਣਵੀਰ ਸਿੰਘ ਨਾਲ ਕੰਮ ਕੀਤਾ ਹੈ ਇਸੇ ਤਰ੍ਹਾਂ ਅਰਜੁਨ ਕਪੂਰ, ਸਿਧਾਰਥ ਮਲਹੋਤਰਾ, ਸੁਸ਼ਾਂਤ ਸਿੰਘ ਰਾਜਪੂਤ, ਅੰਸ਼ੁਮਨ ਖੁਰਾਨਾ ਅਤੇ ਅਦਿੱਤਯਾ ਰਾਏ ਕਪੂਰ ਸਮੇਤ ਹੋਰ ਕਈ ਐਕਟਰ ਇਸ ਲਿਸਟ ਵਿੱਚ ਸ਼ਾਮਿਲ ਹਨ । ਪਰ ਪ੍ਰੀਨਿਤੀ ਹੁਣ ਇਹਨਾਂ ਸਭ ਤੋਂ ਡਬਲ ਉਮਰ ਦੇ ਐਕਟਰ ਅਕਸ਼ੇ ਕੁਮਾਰ ਨਾਲ ਕੇਸਰੀ ਫਿਲਮ ਵਿੱਚ ਕੰਮ ਕਰ ਰਹੀ ਹੈ ।

ਹੋਰ ਵੇਖੋ : ਬਿੰਨੂ ਢਿੱਲੋਂ ਨੇ ਇਸ ਅਦਾਕਾਰਾ ਨਾਲ ਲਗਾਈ ਲੰਡਨ ਬ੍ਰਿਜ ‘ਤੇ ਦੌੜ ਕੌਣ ਰਿਹਾ ਅੱਗੇ ,ਵੇਖੋ ਵੀਡਿਓ

https://www.instagram.com/p/BrehhOdHgSL/

ਕੇਸਰੀ ਇੱਕ 'ਵਾਰ ਮੂਵੀ' ਹੈ ਜਿਹੜੀ ਕਿ ਅਸਲ ਕਹਾਣੀ ਤੇ ਅਧਾਰਿਤ ਹੈ ।ਇਸ ਫਿਲਮ ਵਿੱਚ ਪ੍ਰੀਨਿਤੀ ਅਕਸ਼ੇ ਕੁਮਾਰ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਏਗੀ ।  ਇਸ ਫਿਲਮ ਨੂੰ ਫਿਲਮ ਨੂੰ ਲੈ ਕੇ ਪ੍ਰੀਨਿਤੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ । ਇਸ ਫੋਟੋ ਵਿੱਚ ਉਹ ਅਕਸ਼ੇ ਕੁਮਾਰ ਨਾਲ ਪੰਜਾਬੀ ਲੁੱਕ ਵਿੱਚ ਖੜੀ ਹੈ ਤੇ ਅਕਸ਼ੇ ਕੁਮਾਰ ਸਰਦਾਰ ਲੁੱਕ ਵਿੱਚ ਹਨ । ਇਸ ਫੋਟੋ ਨਾਲ ਪ੍ਰੀਨਿਤੀ ਨੇ ਲਿਖਿਆ ਹੈ ਕਿ ਉਹਨਾਂ ਦੀ ਇਹ ਫਿਲਮ ਵਾਰ ਮੂਵੀ ਹੈ, ਤੇ ਇਸ ਵਿੱਚ ਉਹਨਾਂ ਬਹਾਦਰ ਸੂਰਵੀਰਾਂ ਦੀ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਤੇ ਅੱਜ ਵੀ ਲੋਕਾਂ ਨੂੰ ਮਾਣ ਹੈ ।

ਹੋਰ ਵੇਖੋ : ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ

https://www.instagram.com/p/BregpGyAo6h/

ਪ੍ਰੀਨਿਤੀ ਨੇ ਲਿਖਿਆ ਹੈ ਕਿ ਉਹ ਅਕਸ਼ੇ ਅਤੇ ਅਨੁਰਾਗ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਉਸ ਨੂੰ ਇਸ ਫਿਲਮ ਦਾ ਹਿੱਸਾ ਬਣਾਇਆ । ਪ੍ਰੀਨਿਤੀ ਨੇ ਕਿਹਾ ਕਿ ਇਹ ਬਹੁਤ ਵਧੀਆ ਫਿਲਮ ਹੈ, ਤੇ ਇਸ ਫਿਲਮ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ

https://twitter.com/DharmaMovies/status/1039824837747859456

ਕੇਸਰੀ ਫਿਲਮ ਅਗਲੇ ਸਾਲ 21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ । ਇੱਥੇ ਤੁਹਾਨੂੰ ਦਸ ਦਿੰਦੇ ਹਾਂ ਕਿ ਕੇਸਰੀ ਫਿਲਮ ਸਾਰਾਗੜੀ ਦੀ ਜੰਗ ਤੇ ਅਧਾਰਿਤ ਹੈ । ਇਹ ਲੜਾਈ ਕੁਝ ਕੂ ਸਿੰਘ ਨੇ ਲੜੀ ਸੀ ਤੇ ਇਹ ਲੜਾਈ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ ।

ਹੋਰ ਵੇਖੋ : ਗਿੱਪੀ ਗਰੇਵਾਲ ਦੇ ਅਜ਼ੀਜ਼ ਦੋਸਤ ਦੀ ਮੌਤ ,ਕਿਹਾ ਕਦੇ ਨਹੀਂ ਸੀ ਸੋਚਿਆ ਤੇਰੇ ਤੋਂ ਬਗੈਰ ਗੁਜ਼ਾਰਨੀ ਪਵੇਗੀ ਜ਼ਿੰਦਗੀ

https://www.instagram.com/p/Bffop7shOCe/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network