ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਲਦ ਹੀ ਐਂਟਰੀ ਮਾਰੇਗੀ ਕੇਤਿਕਾ ਸ਼ਰਮਾ

Written by  Parkash Deep Singh   |  October 14th 2017 02:22 PM  |  Updated: October 14th 2017 02:22 PM

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਲਦ ਹੀ ਐਂਟਰੀ ਮਾਰੇਗੀ ਕੇਤਿਕਾ ਸ਼ਰਮਾ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇੱਕ ਤੋਂ ਬਾਅਦ ਇੱਕ ਫੀਮੇਲ ਸਿੰਗਰਸ ਦੀ ਐਂਟਰੀ ਹੋ ਰਹੀ ਹੈ | ਹੁਣ ਉਹ ਸਮਾਂ ਨਿੱਕਲ ਚੁੱਕਾ ਹੈ ਜਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਿਰਫ ਮੇਲ ਗਾਇਕ ਹੁੰਦੇ ਸਨ, ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਫੀਮੇਲ ਸਿੰਗਰਾਂ ਨੂੰ ਵੀ ਉੰਨਾ ਹੀ ਹੁੰਗਾਰਾ ਮਿਲਦਾ ਹੈ ਜਿੰਨਾ ਕਿ ਮੇਲ ਗਾਇਕਾਂ ਨੂੰ |

ਇਨਾਂ ਫੀਮੇਲ ਸਿੰਗਰਾਂ ਦੀ ਗਿਣਤੀ ਵਿੱਚ ਇੱਕ ਨਾਮ ਹੋਰ ਜੁੜਨ ਜਾ ਰਿਹਾ ਹੈ ਅਤੇ ਉਹ ਨਾਮ ਹੈ ਕੇਤਿਕਾ ਸ਼ਰਮਾ ਦਾ | ਕੇਤਿਕਾ ਸ਼ਰਮਾ ਜਲਦ ਹੀ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਰੈਪਰ ਕੁਵਰ ਦੇ ਲਿਖੇ ਗੀਤ ਲੱਕ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਮਾਰਨ ਜਾ ਰਹੀ ਹੈ | ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਲੱਕ ਦੇ ਨਾਲ-ਨਾਲ ਹੋਰ ਕਿਨਾਂ-ਕਿਨਾਂ ਦੇ ਲੱਕ ਹਿਲਦੇ ਨੇ ਇਹ ਗੀਤ ਸੁਣਨ ਤੋਂ ਬਾਅਦ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network