KGF 2 ਸਟਾਰ ਯਸ਼ ਪਤਨੀ ਨਾਲ ਦੋਸਤ ਦੇ ਵਿਆਹ 'ਚ ਹੋਏ ਸ਼ਾਮਲ, ਤਸਵੀਰ ਖਿਚਵਾਉਂਣ ਲਈ ਲੱਗੀ ਫੈਨਜ਼ ਦੀ ਭੀੜ

written by Pushp Raj | May 14, 2022

'ਕੇਜੀਐਫ ਚੈਪਟਰ 2' ਦੀ ਸਫਲਤਾ ਨੇ ਕੰਨੜ ਅਭਿਨੇਤਾ ਯਸ਼ ਨੂੰ ਪੂਰੇ ਭਾਰਤ ਦਾ ਸਟਾਰ ਬਣਾ ਦਿੱਤਾ ਹੈ। ਯਸ਼ ਬੇਸ਼ੱਕ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਸੀ ਪਰ ਉਨ੍ਹਾਂ ਦਾ ਕਿਰਦਾਰ ਇੱਕ ਵਿਲੇਨ ਦੇ ਰੂਪ 'ਚ ਦਿਖਾਇਆ ਗਿਆ ਹੈ। ਇਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਮ ਦੀ ਸਫਲਤਾ ਤੋਂ ਬਾਅਦ ਯਸ਼ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਹਾਲ ਹੀ 'ਚ ਯਸ਼ ਆਪਣੀ ਪਤਨੀ ਸਣੇ ਇੱਕ ਵਿਆਹ ਦੋਸਤ ਦੇ ਵਿਆਹ 'ਚ ਪਹੁੰਚੇ ਜਿਥੇ ਉਨ੍ਹਾਂ ਨੂੰ ਫੈਨਜ਼ ਦੀ ਭਾਰੀ ਭੀੜ ਨੇ ਘੇਰ ਲਿਆ।

Image Source: Twitter

ਯਸ਼ ਆਪਣੀ ਪਤਨੀ ਰਾਧਿਕਾ ਪੰਡਿਤ ਨਾਲ ਆਪਣੇ ਦੋਸਤ ਚੇਤਨ ਦੇ ਵਿਆਹ ਵਿੱਚ ਮੈਸੂਰ ਪਹੁੰਚੇ ਸਨ। ਇਸ ਮੌਕੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਪਰਸਟਾਰ ਨੂੰ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਵਿਆਹ ਵਾਲੀ ਥਾਂ 'ਤੇ ਯਸ਼ ਦੀ ਇੱਕ ਝਲਕ ਪਾਉਣ ਲਈ ਕਾਫੀ ਬੇਤਾਬ ਹਨ।

ਇਸ ਦੌਰਾਨ ਅਭਿਨੇਤਾ ਦੇ ਆਲੇ-ਦੁਆਲੇ ਭਾਰੀ ਭੀੜ ਹੈ। ਬਾਕੀ ਤਸਵੀਰਾਂ 'ਚ ਯਸ਼ ਅਤੇ ਰਾਧਿਕਾ ਲਾੜੇ ਰਾਜਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਯਸ਼ ਨੇ ਦੋਸਤ ਚੇਤਨ ਦਾ ਚਿਹਰਾ ਫੜਿਆ ਹੋਇਆ ਹੈ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source: Twitter

ਲੁੱਕ ਦੀ ਗੱਲ ਕਰੀਏ ਤਾਂ ਯਸ਼ ਕਾਲੇ ਕੁੜਤੇ ਅਤੇ ਚਿੱਟੇ ਪਜਾਮੇ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ। ਉਸ ਨੇ ਆਪਣੇ ਵਾਲਾਂ ਦਾ ਬਨ ਬਣਾ ਲਿਆ ਹੈ। ਇਸ ਦੇ ਨਾਲ ਹੀ ਰਾਧਿਕਾ ਪੰਡਿਤ ਵੀ ਸਿੰਪਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਰਾਧਿਕਾ ਨੇ ਭੂਰੇ ਰੰਗ ਦਾ ਸੂਟ ਪਾਇਆ ਹੋਇਆ ਹੈ। ਉਸ ਨੇ ਹਲਕੇ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ।

ਹੋਰ ਪੜ੍ਹੋ : ਅਲਿਆ ਭੱਟ ਤੇ ਰਣਬੀਰ ਦੇ ਵਿਆਹ ਨੂੰ 1 ਮਹੀਨਾ ਹੋਇਆ ਪੂਰਾ, ਆਲਿਆ ਨੇ ਪਤੀ ਰਣਬੀਰ ਕਪੂਰ ਨਾਲ ਰੋਮੈਂਟਿਕ ਤਸਵੀਰਾਂ ਕੀਤੀਆਂ ਸ਼ੇਅਰ

ਯਸ਼ ਦੀ ਫਿਲਮ 'ਕੇਜੀਐਫ ਚੈਪਟਰ 2' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ 28 ਦਿਨ ਹੋ ਗਏ ਹਨ ਅਤੇ ਹੁਣ ਤੱਕ 'ਕੇਜੀਐਫ ਚੈਪਟਰ 2' ਦੁਨੀਆ ਭਰ ਵਿੱਚ 1175 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।

Image Source: Twitter

ਇਸ ਦੇ ਨਾਲ ਹੀ ਹੁਣ ਦਰਸ਼ਕਾਂ ਦੀਆਂ ਨਜ਼ਰਾਂ ਇਸ ਫਿਲਮ ਦੇ ਤੀਜੇ ਭਾਗ 'ਤੇ ਟਿਕੀਆਂ ਹੋਈਆਂ ਹਨ। ਪ੍ਰਸ਼ੰਸਕ ਚਾਹੁੰਦੇ ਹਨ ਕਿ ਨਿਰਮਾਤਾ ਜਲਦੀ ਤੋਂ ਜਲਦੀ KGF ਚੈਪਟਰ 3 ਰਿਲੀਜ਼ ਕਰਨ। ਅਜਿਹੇ 'ਚ ਫਿਲਮ ਨਾਲ ਜੁੜੇ ਹਰ ਅਪਡੇਟ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

You may also like