KGF Chapter 2 ਦਾ ਸ਼ਾਨਦਾਰ ਐਕਸ਼ਨ ਟ੍ਰੇਲਰ ਹੋਇਆ ਰਿਲੀਜ਼

written by Lajwinder kaur | March 27, 2022

KGF Chapter 2 Trailer : ਕੇਜੀਐਫ: ਚੈਪਟਰ 1 ਨੂੰ ਫ਼ਿਲਮਾਂ ਦੇਖਣ ਦੇ ਸ਼ੌਂਕੀਨਾ ਨੇ ਕਾਫੀ ਪਸੰਦ ਕੀਤਾ ਸੀ। ਇਸ ਸਭ ਦੇ ਚਲਦੇ ਹੁਣ ਦਰਸ਼ਕ ਬੇਸਬਰੀ ਨਾਲ ‘ਕੇਜੀਐਫ: ਚੈਪਟਰ 2’ (KGF Chapter 2) ਦਾ ਇੰਤਜ਼ਾਰ ਕਰ ਰਹੇ ਹਨ। ਐਕਸ਼ਨ ਨਾਲ ਭਰਪੂਰ ਡਰਾਮਾ 'ਕੇਜੀਐਫ ਚੈਪਟਰ 2' ਨੂੰ ਦੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਵਧ ਗਿਆ ਹੈ । ਫ਼ਿਲਮ ਦੇ ਸਿਨੇਮਾਘਰਾਂ 'ਚ ਆਉਣ ਤੋਂ ਪਹਿਲਾਂ ਹੀ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ 'ਚ ਉਤਸ਼ਾਹ ਨੂੰ ਵਧਾਉਂਦੇ ਹੋਏ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ :  World Theatre Day 2022: ਦਰਸ਼ਨ ਔਲਖ ਨੇ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿੱਤੀ ਵਿਸ਼ਵ ਰੰਗ-ਮੰਚ ਦਿਵਸ ਦੀਆਂ ਵਧਾਈਆਂ

kgf chapter 2 yash

'ਕੇਜੀਐਫ ਚੈਪਟਰ 2' ਦੇ ਨਿਰਮਾਤਾ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਦੇ ਨਾਲ ਯਸ਼ ਸਟਾਰਰ ਫ਼ਿਲਮ ਦੇ ਨਵੇਂ ਪੋਸਟਰ ਦੇ ਨਾਲ, ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਮੁਤਾਬਕ ਇਹ ਫਿਲਮ 14 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ । ਸ਼ਾਨਦਾਰ ਐਕਸ਼ਨ ਤੇ ਦਮਦਾਰ ਡਾਇਲਾਗ ਵਾਲਾ ਟ੍ਰੇਲਰ ਦਰਸ਼ਕਾਂ ਦੇ ਵਿਚਕਾਰ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ 'ਚ ਸਾਰੇ ਤੱਤ ਮੌਜੂਦ ਨੇ, ਜੋ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ।

ਹੋਰ ਪੜ੍ਹੋ : ‘RRR’ Twitter Reaction: ਐੱਸਐੱਸ ਰਾਜਾਮੌਲੀ ਨੇ ਲੁੱਟੀ ਵਾਹ-ਵਾਹੀ, ਦਰਸ਼ਕਾਂ ਨੇ ਫ਼ਿਲਮ ਨੂੰ ਕਿਹਾ 'ਮਾਸਟਰਪੀਸ'

kgf chapter 2 tailer released

ਇਸ ਫ਼ਿਲਮ ਵਿੱਚ, ਯਸ਼ ਨੇ ਸੰਜੇ ਦੱਤ ਅਤੇ ਖੂਬਸੂਰਤ ਰਵੀਨਾ ਟੰਡਨ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਰਿਤੇਸ਼ ਸਿਧਵਾਨੀ ਦੁਆਰਾ ਪ੍ਰਸਤੁਤ, ਐਕਸਲ ਐਂਟਰਟੇਨਮੈਂਟ ਅਤੇ ਏਏ ਫਿਲਮਜ਼ ਤੋਂ ਫਰਹਾਨ ਅਖਤਰ, ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਤ ਅਤੇ ਵਿਜੇ ਕਿਰਾਗੰਦੂਰ, ਹੋਮਏਬਲ ​​ਫਿਲਮਜ਼ ਦੁਆਰਾ ਨਿਰਮਿਤ, ਫਿਲਮ ਵਿੱਚ ਯਸ਼, ਸੰਜੇ ਦੱਤ, ਸ਼੍ਰੀਨਿਧੀ ਸ਼ੈਟੀ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਹਨ। ਇਹ ਫ਼ਿਲਮ 14 ਅਪ੍ਰੈਲ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਇਹ ਫ਼ਿਲਮ ਕੰਨੜ, ਤੇਲਗੂ, ਹਿੰਦੀ, ਤਾਮਿਲ ਅਤੇ ਮਲਿਆਲਮ ਵਿੱਚ ਦੇਸ਼ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ ਪ੍ਰਸ਼ਾਂਤ ਨੀਲ ਵੱਲੋਂ ਲਿਖੀ ਗਈ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਵਿਜੇ ਕਿਰਾਗੰਦੂਰ ਵੱਲੋਂ ਨਿਰਮਿਤ ਹੈ।

You may also like