ਗਾਇਕ ਗਗਨ ਕੋਕਰੀ ਦਾ ਨਵਾਂ ਗਾਣਾ ‘ਖ਼ਾਸ ਬੰਦੇ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ …!

Written by  Rupinder Kaler   |  November 07th 2019 12:15 PM  |  Updated: November 07th 2019 12:15 PM

ਗਾਇਕ ਗਗਨ ਕੋਕਰੀ ਦਾ ਨਵਾਂ ਗਾਣਾ ‘ਖ਼ਾਸ ਬੰਦੇ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ …!

ਗਾਇਕ ਗਗਨ ਕੋਕਰੀ ਦਾ ਨਵਾਂ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ‘ਖ਼ਾਸ ਬੰਦੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗਗਨ ਕੋਕਰੀ ਦੇ ਇਸ ਗਾਣੇ ਵਿੱਚ ਉਸ ਦੇ ਟਾਈਟਲ ਵਾਂਗ ‘ਖ਼ਾਸ ਬੰਦੇ’ ਹੀ ਨਜ਼ਰ ਆਏ ਹਨ, ਇਸ ਵਾਰ ਉਹਨਾਂ ਦੇ ਗਾਣੇ ਵਿੱਚ ਬੋਹੇਮੀਆ ਰੈਪ ਕਰਦੇ ਹੋਏ ਨਜ਼ਰ ਆ ਰਹੇ ਹਨ ।

ਇਸ ਗੀਤ ਦਾ ਮਿਊਜ਼ਿਕ ਰੈਂਡੀ-ਜੇ ਨੇ ਤਿਆਰ ਕੀਤਾ ਹੈ । ਗੀਤ ਦੇ ਬੋਲ ਨਿੰਦਰ ਤਲਵਾੜਾ ਨੇ ਲਿਖੇ ਹਨ । ਗਗਨ ਦੇ ਇਸ ਗਾਣੇ ਦੀ ਵੀਡੀਓ ਰਾਹੁਲ ਦੱਤਾ ਨੇ ਤਿਆਰ ਕੀਤੀ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਜਸਕਿਰਨ ਨੂੰ ਲਿਆ ਗਿਆ ਹੈ ।

https://www.instagram.com/p/B4jYgosFERl/

ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵੀ ਦਿਖਾਇਆ ਜਾ ਰਿਹਾ ਹੈ । ਗਗਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਫਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network