ਨਵਰਾਜ ਹੰਸ ਦੇ ਨਵੇਂ ਗੀਤ ‘ਖ਼ਾਸ’ ਦਾ ਟੀਜ਼ਰ ਆਇਆ ਸਾਹਮਣੇ

written by Shaminder | August 11, 2020

ਪੰਜਾਬੀ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਗਾਇਕ ਨਵਰਾਜ ਹੰਸ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਨੂੰ ‘ਖ਼ਾਸ’ ਟਾਈਟਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾਵੇਗਾ, ਪਰ ਉਸ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ ਧੱਕ ਪਾ ਰਿਹਾ ਹੈ ।ਗੀਤ ਦੇ ਬੋਲ ਆਜ਼ਾਦ ਦੇ ਲਿਖੇ ਹੋਏ ਹਨ ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ ਇਹਾਨਾ ਢਿੱਲੋਂ ਨਜ਼ਰ ਆ ਰਹੇ ਨੇ । https://www.instagram.com/p/CDtZNoRDgaB/ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।ਇਹ ਇੱਕ ਸੈਡ ਸੌਂਗ ਹੈ, ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਪਰ ਪੂਰਾ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ । https://www.instagram.com/p/CDqI_soDOYk/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਦੇ ਵੱਡੇ ਪੁੱਤਰ ਨਵਰਾਜ ਹੰਸ ਨੇ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

0 Comments
0

You may also like