ਕੌਣ ਭੁੱਲ ਗਿਆ ਹੈ ਸਾਰਿਕਾ ਗਿੱਲ ਨੂੰ ਮਿਲਣ ਦੀ ਤਰੀਕ ,ਵੇਖੋ ਵੀਡਿਓ 

Written by  Shaminder   |  November 29th 2018 06:54 AM  |  Updated: November 29th 2018 06:54 AM

ਕੌਣ ਭੁੱਲ ਗਿਆ ਹੈ ਸਾਰਿਕਾ ਗਿੱਲ ਨੂੰ ਮਿਲਣ ਦੀ ਤਰੀਕ ,ਵੇਖੋ ਵੀਡਿਓ 

ਸਾਰਿਕਾ ਗਿੱਲ ਦਾ ਨਵਾਂ ਗੀਤ 'ਖਜੂਰੀ ਗੁੱਤ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਇੱਕ ਜੱਟੀ ਨੇ ਆਪਣੇ ਹੁਸਨ ਨੂੰ ਚਾਰ ਚੰਨ ਲਗਾਉਣ ਲਈ ਆਪਣੀ ਭਰਜਾਈ ਤੋਂ ਖਜੂਰੀ ਗੁੱਤ ਕਰਨਾ ਸਿੱਖ ਲਿਆ ਹੈ । ਪਰ ਜਿਸ ਵਾਸਤੇ ਉਹ ਖਜੂਰੀ ਗੁੱਤ ਕਰਨਾ ਅਤੇ ਨਵੇਂ ਨਵੇਂ ਸੂਟ ਪਾ ਕੇ ਜੱਚਦੀ ਹੈ । ਉਹ ਉਸ ਨੂੰ ਮਿਲਣ ਦੇ ਸਮੇਂ ਨੂੰ ਹੀ ਅਣਗੌਲਿਆ ਕਰ ਚੁੱਕਿਆ ਹੈ ।

ਹੋਰ ਵੇਖੋ : ਉਹ ਫਿਲਮ ਜਿਸ ਨੂੰ ਯਾਦ ਕਰਕੇ ਭਾਵੁਕ ਹੋ ਗਏ ਗੁਰਪ੍ਰੀਤ ਘੁੱਗੀ ,ਵੇਖੋ ਵੀਡਿਓ

https://www.youtube.com/watch?v=aEC3llixmMY&feature=youtu.be

ਜਿਸ ਕਾਰਨ ਇਹ ਨਖਰੀਲੀ ਜੱਟ ਆਪਣੇ ਮਹਿਬੂਬ ਨਾਲ ਨਰਾਜ਼ ਹੋ ਜਾਂਦੀ ਹੈ । ਕਿਉਂਕਿ ਪ੍ਰੇਮੀ ਦੇ ਸਮੇਂ 'ਤੇ ਨਾ ਮਿਲਣ ਕਾਰਨ ਉਸ ਨੂੰ ਸਹੇਲੀਆਂ 'ਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਜਾਪਦੀ ਹੈ । ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਇਸ ਦਾ ਗਿਲਾ ਹੀ ਨਹੀਂ ਕਰਦੀ ਬਲਕਿ ਆਪਣੀ ਨਰਾਜ਼ਗੀ ਵੀ ਜਤਾਉਂਦੀ ਹੈ ।ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਜਦਕਿ ਸਾਰਿਕਾ ਗਿੱਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ।

new song khajoori gutt new song khajoori gutt

ਸਾਰਿਕਾ ਗਿੱਲ ਨੇ ਇਸ ਗੀਤ 'ਚ ਇੱਕ ਪ੍ਰੇਮਿਕਾ ਦੀ ਨਰਾਜ਼ਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਪਰ ਆਖਿਰਕਾਰ ਉਸ ਦਾ ਪ੍ਰੇਮੀ ਉਸ ਨੂੰ ਮਨਾਉਣ 'ਚ ਕਾਮਯਾਬ ਰਹਿੰਦਾ ਹੈ ਅਤੇ ਦੋਵਾਂ ਦੀ ਨਰਾਜ਼ਗੀ ਦੂਰ ਹੋ ਜਾਂਦੀ ਹੈ । ਗੀਤ ਦਾ ਵੀਡਿਓ ਬਹੁਤ ਖੁਬਸੂਰਤ ਲੋਕੇਸ਼ਨ 'ਤੇ ਬਣਾਇਆ ਗਿਆ ਹੈ ।

new song sarika gill

new song sarika gill


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network