ਕੁਲਬੀਰ ਝਿੰਜਰ ਅਤੇ ਗੁਰਲੇਜ ਅਖ਼ਤਰ ਦਾ ਨਵਾਂ ਗਾਣਾ ‘ਖਲਨਾਇਕ’ ਹਰ ਇੱਕ ਦੀ ਬਣਿਆ ਪਹਿਲੀ ਪਸੰਦ

written by Rupinder Kaler | July 25, 2020 05:48pm

ਕੁਲਬੀਰ ਝਿੰਜਰ ਤੇ ਗੁਰਲੇਜ ਅਖ਼ਤਰ ਦਾ ਨਵਾਂ ਗੀਤ ‘ਖਲਨਾਇਕ’ ਪੰਜਾਬੀ ਮਿਊਜ਼ਿਕ ਦੇ ਸ਼ੌਕੀਨਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਗੁਰਲੇਜ ਅਖਤਰ ਨੇ ਦਿੱਤਾ ਹੈ । ਇਸ ਗੀਤ ਦੇ ਬੋਲ ਖੁਦ ਕੁਲਬੀਰ ਝਿੰਜਰ ਨੇ ਲਿਖੇ ਨੇ ਜਦੋਂਕਿ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਇਸ ਗੀਤ ਦਾ ਬੇਸਬਰੀ ਦੇ ਨਾਲ ਉਨ੍ਹਾਂ ਦੇ ਫੈਨਸ ਇੰਤਜ਼ਾਰ ਕਰ ਰਹੇ ਸਨ । ਝਿੰਜਰ ਦਾ ਇਹ ਨਵਾਂ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਇਸੇ ਲਈ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।

https://www.instagram.com/p/CDDqBMVlnrf/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਬੀਰ ਝਿੰਜਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ । ਤਰਸੇਮ ਜੱਸੜ ਦੇ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਹੈ ਅਤੇ ਦੋਵੇਂ ਕਾਲਜ ਸਮੇਂ ਤੋਂ ਦੋਸਤ ਹਨ ਅਤੇ ਅੱਜ ਤੱਕ ਦੋਵੇਂ ਦੋਸਤੀ ਲਗਾਤਾਰ ਨਿਭਾਉਂਦੇ ਆ ਰਹੇ ਹਨ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।

https://www.instagram.com/p/CBZx0NBFlZv/

You may also like