ਦੇਸੀ ਕਰਿਊ ਅਤੇ ਖਾਲਸਾ ਏਡ ਦੇ ਵਲੰਟੀਅਰ ਪਹੁੰਚੇ ਕੇਰਲਾ ਹੜ੍ਹ ਪੀੜਤਾਂ ਦੀ ਮੱਦਦ ਲਈ

written by Rajan Sharma | September 05, 2018

ਦੁਨੀਆਭਰ ਵਿੱਚ ਜਿੱਥੇ ਅੱਜ ਕੱਲ ਲੋਕ ਸਿਵਲ ਵਾਰ ਵਰਗੀਆਂ ਅਪਤਾਵਾਂ ਤੋਂ ਝੂਜ ਰਹੇ ਹਨ ਓਥੇ ਹੀ ਹਾਲ ਹੀ ਵਿੱਚ ਕੇਰਲਾ ਵਿੱਚ ਬਹੁਤ ਭਿਆਨਕ ਹੜ੍ਹ ਆਇਆ ਹੋਇਆ ਸੀ| ਜਿਸ ਕਾਰਨ ਲੱਖਾਂ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਥੋਂ ਤੱਕ ਕਿ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ|

ਇਸ ਬਿਪਤਾ ਜਿੱਥੇ ਸਰਕਾਰਾਂ ਵਲੋਂ ਵੱਧ ਚੜਕੇ ਕਈ ਕੰਮ ਕਿੱਤੇ ਗਏ ਓਥੇ ਹੀ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਵੀ ਇਸ ਕੰਮ 'ਚ ਪਿੱਛੇ ਨਹੀਂ ਰਹੇ| ਸਮਾਜ ਸੇਵੀ ਸੰਸਥਾ 'ਖਾਲਸਾ ਏਡ' khalsa Aid ਜੋ ਕਿ ਦੁਨੀਆਭਰ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੇ ਦੌਰਾਨ ਉਸ ਜਗ੍ਹਾ ਪਹੁੰਚਕੇ ਸੇਵਾ ਕਰਦੇ ਹਨ| ਉਹਨਾਂ ਨੇ ਹਾਲ ਹੀ ਵਿੱਚ ਕੇਰਲਾ ਪਹੁੰਚਕੇ ਓਥੇ ਮੌਜੂਦ ਪੀੜਤਾਂ ਦੀ ਮਦਦ ਕੀਤੀ|

ਇਸ ਸੰਸਥਾ ਦੇ ਨਾਲ ਕਈ ਪਾਲੀਵੁੱਡ ਸਿਤਾਰੇ ਵੀ ਜੁੜੇ ਹੋਏ ਹਨ ਉਹਨਾਂ ਵਿੱਚੋ ਇੱਕ ਨੇ ਸਤਪਾਲ ਮੱਲੀ ਅਤੇ ਗੋਲਡੀ ਦੇਸੀ ਕਰਿਊ Desi crew ਜੋ ਕਿ ਹਾਲ ਹੀ ਵਿੱਚ ਕੇਰਲਾ ਵਿੱਚ ਇਹਨਾਂ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ| ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਵੀ ਇਸ ਬਾਰੇ ਕੁਝ ਪੋਸਟ ਸਾਂਝਾ ਕੀਤੀਆਂ ਅਤੇ ਪੋਸਟ ਦੇ ਨਾਲ ਲਿਖਿਆ ਕਿ: Waheguru Tera Shukar Hai Sade Bhaaga Vich Manukhta Di Seva Likhan Lyi ???????? Dhanwad Sanu Seva Da Mauka Den Lyi @khalsa_aid @kakamohanwalia Bhaji #khalsaAid #Waheguru ????.

https://www.instagram.com/p/BnTFhpiFZ2K/?taken-by=desi_crew

ਜਿੱਥੇ ਉਹ ਆਪਣੇ ਪੰਜਾਬੀ ਗੀਤਾਂ,ਵੀਡਿਓਜ਼ ਆਦਿ ਨਾਲ ਸਮਾਜ ਦਾ ਮਨੋਰੰਜਨ ਕਰ ਰਹੇ ਹਨ ਨਾਲ ਹੀ ਨਾਲ ਦੂਜੇ ਪਾਸੇ ਉਹਨਾਂ ਦਾ ਇਹ ਮਨੁੱਖਤਾ ਲਈ ਕੰਮ ਵੀ ਬਹੁਤ ਪ੍ਰਸ਼ੰਸਾ ਵਾਲਾ ਹੈ|

0 Comments
0

You may also like