ਖਾਲਸਾ ਏਡ ਨੇ ਗੁਰਦਾਸਪੁਰ ਦੀ ਰਹਿਣ ਵਾਲੀ ਇਸ ਗਰੀਬ ਬੱਚੀ ਦੀ ਪੜ੍ਹਾਈ ਦਾ ਖਰਚ ਚੁੱਕਣ ਦਾ ਕੀਤਾ ਐਲਾਨ

written by Shaminder | October 30, 2020

ਖਾਲਸਾ ਏਡ ਵੱਲੋਂ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ । ਮੁਸ਼ਕਿਲ ਦੀ ਕੋਈ ਵੀ ਘੜੀ ਹੋਵੇ ਤਾਂ ਇਹ ਸੰਸਥਾ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ । ਕੋਰੋਨਾ ਕਾਲ ‘ਚ  ਵੀ ਸੰਸਥਾ ਵੱਲੋਂ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ ਅਤੇ ਹੁਣ ਮੁੜ ਤੋਂ ਸੰਸਥਾ ਵੱਲੋਂ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਬੱਚੀ ਦੀ ਮਦਦ ਕੀਤੀ ਗਈ ਹੈ । ਇਸ ਦਾ ਐਲਾਨ ਸੰਸਥਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ ।

ravi singh khalsa aid ravi singh
ਖਾਲਸਾ ਏਡ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਲਿਖਿਆ ਕਿ ‘ਅਸ਼ਮੀਨ ਕੌਰ ਜੋ ਕਿ ਦੂਜੀ ਜਮਾਤ ‘ਚ ਪੜ੍ਹਦੀ ਹੈ। ਉਹ ਆਰਥਿਕ ਤੌਰ ‘ਤੇ ਪਿੱਛੜੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਕਾਰਨ ਉਹ ਪੜ੍ਹਾਈ ਨਹੀਂ ਸੀ ਕਰ ਸਕਦੀ । ਪਰ ਹੁਣ ਖਾਲਸਾ ਏਡ ਵੱਲੋਂ ਬੱਚੀ ਦੀ ਪੜ੍ਹਾਈ ਦਾ ਖਰਚਾ ਉਠਾਇਆ ਜਾਵੇਗਾ। ਹੋਰ ਪੜ੍ਹੋ : ਖਾਲਸਾ ਏਡ ਦੀ ਟੀਮ ਦੇ ਦੋ ਮੈਂਬਰਾਂ ਦਾ ਦਿਹਾਂਤ, ਖਾਲਸਾ ਏਡ ਵੱਲੋਂ ਪੋਸਟ ਕੀਤੀ ਗਈ ਸਾਂਝੀ
khalsa aid khalsa aid
ਕਿਉਂਕਿ ਬੱਚੀ ਦੇ ਮਾਪਿਆਂ ਦਾ ਗੁਜ਼ਾਰਾ ਦੋ ਗਾਵਾਂ ਦੇ ਸਿਰ ‘ਤੇ ਚੱਲਦਾ ਹੈ । ਜਿਸ ਦਾ ਦੁੱਧ ਵੇਚ ਕੇ ਉਹ ਆਪਣਾ ਜੀਵਨ ਬਸਰ ਕਰਦੇ ਹਨ ।
Khalsa aid 999999999999999999 Khalsa aid 999999999999999999
ਪਰਿਵਾਰ ਦੀ ਮਹੀਨੇ ਦੀ ਕਮਾਈ 1000 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ’। ਖਾਲਸਾ ਏਡ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ । ਦੱਸ ਦਈਏ ਕਿ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਵਿਪਤਾ ਆਉਂਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਹਰ ਥਾਂ ‘ਤੇ ਮੌਜੂਦ ਰਹਿੰਦੇ ਹਨ ।

0 Comments
0

You may also like