ਖਾਲਸਾ ਏਡ ਨੇ ਖੁੱਲੇ ਅਸਮਾਨ ਥੱਲੇ ਜੀਵਨ ਬਿਤਾ ਰਹੇ ਉੱਤਰਾਖੰਡ ਦੇ ਲੋਕਾਂ ਲਈ ਰਿਹਾਇਸ਼ ਦੇ ਕੀਤੇ ਇੰਤਜ਼ਾਮ, ਸਥਾਨਕ ਲੋਕਾਂ ਨੇ ਕੀਤਾ ਧੰਨਵਾਦ

written by Shaminder | February 11, 2021

ਖਾਲਸਾ ਏਡ ਆਪਣੀ ਸੇਵਾ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ ।ਦੁਨੀਆ ਭਰ ‘ਚ ਜਦੋਂ ਵੀ ਕਿਸੇ ‘ਤੇ ਮੁਸੀਬਤ ਬਣੀ ਹੈ ਖਾਲਸਾ ਏਡ ਮਦਦ ਲਈ ਪਹੁੰਚਿਆ ਹੈ ।ਕੋਰੋਨਾ ਮਹਾਂਮਾਰੀ ਦੌਰਾਨ ਵੀ ਮੁਸ਼ਕਿਲ ‘ਚ ਫਸੇ ਲੋਕਾਂ ਲਈ ਲੰਗਰ ਪਾਣੀ ਦਾ ਇੰਤਜ਼ਾਮ ਦੁਨੀਆ ਭਰ ‘ਚ ਖਾਲਸਾ ਏਡ ਵੱਲੋਂ ਕੀਤਾ ਗਿਆ ਅਤੇ ਹੁਣ ਖਾਲਸਾ ਏਡ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਵੀ ਖਾਲਸਾ ਏਡ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । khalsa aid ਇਸੇ ਦੌਰਾਨ ਹੁਣ ਉੱਤਰਾਖੰਡ ‘ਚ ਗਲੇਸ਼ੀਅਰ ਫਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਖਾਲਸਾ ਏਡ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ । ਹੋਰ ਪੜ੍ਹੋ : ਡਾਂਸਰ ਸਪਨਾ ਚੌਧਰੀ ਦੇ ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਲੱਗੇ ਗੰਭੀਰ ਇਲਜ਼ਾਮ
khalsa aid ਖਾਲਸਾ ਏਡ ਵੱਲੋਂ ਜਿੱਥੇ ਉੱਤਰਾਖੰਡ ‘ਚ ਲੋਕਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਉੱਥੇ ਹੀ ਸਥਾਨਕ ਲੋਕਾਂ ਦੇ ਠਹਿਰਨ ਲਈ ਟੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ । khalsa aid ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਖਾਲਸਾ ਏਡ ਦੇ ਵਲੰਟੀਅਰਾਂ ਵੱਲੋਂ ਸਥਾਨਕ ਲੋਕਾਂ ਨੂੰ ਟੈਂਟ ਲਗਾ ਕੇ ਦਿੱਤੇ ਜਾ ਰਹੇ ਹਨ ।ਸਥਾਨਕ ਲੋਕ ਵੀ ਖਾਲਸਾ ਏਡ ਦਾ ਧੰਨਵਾਦ ਕਰਦੇ ਨਜ਼ਰ ਆਏ ।

0 Comments
0

You may also like