ਦਿਲ ਦੀ ਬਿਮਾਰੀ ਦੇ ਨਾਲ ਪੀੜਤ ਏਕਮਪ੍ਰੀਤ ਦੀ ਮਦਦ ਲਈ ਅੱਗੇ ਆਈ ਖ਼ਾਲਸਾ ਏਡ, ਜਲਦ ਸਿਹਤਮੰਦੀ ਲਈ ਕੀਤੀ ਅਰਦਾਸ

written by Shaminder | March 15, 2021

ਖ਼ਾਲਸਾ ਏਡ ਦੁਨੀਆ ਭਰ ‘ਚ ਆਪਣੀ ਸਮਾਜ ਸੇਵਾ ਲਈ ਜਾਣੀ ਜਾਂਦੀ ਹੈ । ਦੁਨੀਆ ‘ਚ ਕਿਤੇ ਵੀ ਕੁਦਰਤੀ ਆਫਤ ਆਵੇ ਜਾਂ ਫਿਰ ਕੁਝ ਹੋਰ ਮਦਦ ਦੀ ਲੋੜ ਹੋਵੇ ਤਾਂ ਖਾਲਸਾ ਏਡ ਉੱਥੇ ਮਦਦ ਲਈ ਪਹੁੰਚਦੀ ਹੈ । ਪੰਜ ਸਾਲ ਦਾ ਏਕਮਪ੍ਰੀਤ ਜੋ ਕਿ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਤੁਰੰਤ ਦਿਲ ਦੀ ਸਰਜਰੀ ਦੀ ਜ਼ਰੂਰਤ ਹੈ ।

khalsa aid Image From Khalsa Aid’s Instagram

 

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਮਿਰ ਖ਼ਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

khalsa aid Image From Khalsa Aid’s Instagram

ਪਰ ਉਹ ਆਰਥਿਕ ਤੌਰ ‘ਤੇ ਪਿੱਛੜੇ ਪਰਿਵਾਰ ਨਾਲ ਸਬੰਧ ਰੱਖਦਾ ਹੈ।ਪੰਜ ਜੀਆਂ ਦੇ ਪਰਿਵਾਰ ‘ਚ ਉਹ ਇੱਕਲਾ ਰੋਜ਼ੀ ਰੋਟੀ ਕਮਾੳੇੁਣ ਵਾਲਾ ਹੈ ਅਤੇ ਬੜੀ ਹੀ ਮੁਸ਼ਕਿਲ ਦੇ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ । ਏਕਮ ਦੇ ਇਲਾਜ ਲਈ ਪੈਸਾ ਇੱਕਠਾ ਕਰਨਾ ਬਹੁਤ ਮੁਸ਼ਕਿਲ ਸੀ।

khalsa aid Image From Khalsa Aid’s Instagram

ਪਰ ਅਜਿਹੇ ‘ਚ ਖਾਲਸਾ ਏਡ ਇੰਡੀਆ ਦੀ ਟੀਮ ਇਸ ਬੱਚੇ ਦੀ ਮਦਦ ਲਈ ਅੱਗੇ ਆਈ ।ਖਾਲਸਾ ਏਡ ਨੇ ਏਕਮਪ੍ਰੀਤ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਸੰਸਥਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ । ਇਸ ਦੇ ਨਾਲ ਹੀ ਖ਼ਾਲਸਾ ਏਡ ਨੇ ਉਸ ਦੀ ਜਲਦ ਹੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ ਅਤੇ ਲੋਕਾਂ ਵੱਲੋਂ ਇਸ ਮਾਮਲੇ ‘ਚ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ ਹੈ ।

 

0 Comments
0

You may also like