ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਈ ਖਾਲਸਾ ਏਡ ਸੰਸਥਾ 

Written by  Shaminder   |  April 02nd 2019 11:46 AM  |  Updated: April 02nd 2019 11:48 AM

ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਈ ਖਾਲਸਾ ਏਡ ਸੰਸਥਾ 

ਸਿੱਖ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆ 'ਤੇ ਜਾਣੇ ਜਾਂਦੇ ਨੇ ।ਖਾਲਸਾ ਏਡ ਵੀ ਅਜਿਹੀ ਹੀ ਸੰਸਥਾ ਹੈ ਜੋ ਮੁਸੀਬਤ 'ਚ ਫਸੇ ਲੋਕਾਂ ਦੀ ਸੇਵਾ ਕਰਨ ਲਈ ਜਾਣੀ ਜਾਂਦੀ ਹੈ । ਇਹ ਸੰਸਥਾ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ । ਇਸ ਸੰਸਥਾ ਨੁੰ ਕਿਤੇ ਵੀ ਪਤਾ ਲੱਗਦਾ ਹੈ ਕਿ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਸੰਸਥਾ ਤੁਰੰਤ ਮਦਦ ਲਈ ਪਹੁੰਚਦੀ ਹੈ । ਹਾਲ 'ਚ ਸਾਊਥ ਅਫਰੀਕਾ  'ਚ ਆਏ ਚੱਕਰਵਾਤੀ ਤੂਫ਼ਾਨ ਕਾਰਨ ਵੱਡਾ ਨੁਕਸਾਨ ਹੋਇਆ । ਜਿਸ ਤੋਂ ਬਾਅਦ ਇਸ ਸੰਸਥਾ ਦੇ ਮੈਂਬਰ ਲੋਕਾਂ ਦੀ ਮਦਦ ਲਈ ਉੱਥੇ ਪਹੁੰਚ ਗਏ ਅਤੇ ਲੋਕਾਂ ਨੂੰ ਖਾਣ ਪੀਣ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ।

ਹੋਰ ਵੇਖੋ :ਜ਼ਰੂਰਤਮੰਦਾਂ ਦੀ ਮੱਦਦ ਕਰਦੀ ਖਾਲਸਾ ਏਡ

https://www.instagram.com/p/BvtLn5gFfEQ/

ਇਸ ਦਾ ਇੱਕ ਵੀਡੀਓ ਸੰਸਥਾ ਵੱਲੋਂ ਜਾਰੀ ਕੀਤਾ ਗਿਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਸੰਸਥਾਂ ਦੇ ਮੈਂਬਰ ਨਿਰਸਵਾਰਥ ਭਾਵ ਨਾਲ ਲੋਕਾਂ ਦੀ ਮਦਦ ਕਰ ਰਹੇ ਨੇ । ਸੰਸਥਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ " Delivering Aid where needed !! Our team continues to deliver aid to the victims of the recent Cyclone in Southern Africa ! "

ਪੰਜਾਬੀ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ।ਸੇਵਾ ਦੀ ਇਹ ਭਾਵਨਾ ਪੰਜਾਬੀਆਂ ਨੂੰ ਗੁਰੂ ਸਾਹਿਬਾਨ ਤੋਂ  ਮਿਲੀ ਹੈ ।ਜਿਨਾਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਉਹ ਸੇਵਾ ਭਾਵਨਾ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਕੋਈ ਕੁਦਰਤੀ ਆਫਤ ਹੋਵੇ ,ਬੇਆਸਰਿਆਂ ਨੂੰ ਸਹਾਰਾ ਦੇਣਾ ਹੋਵੇ ਜਾਂ ਫਿਰ ਜਰੂਰਤਮੰਦਾਂ ਦੀ ਮੱਦਦ ਕਰਨੀ ਹੋਵੇ ਪੰਜਾਬੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ । ਵਿਦੇਸ਼ਾਂ ਵਿੱਚ ਵੀ ਪੰਜਾਬੀ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ । ਇੰਗਲੈਂਡ ‘ਚ ਇੱਕ ਅਜਿਹੀ ਹੀ ਸੰਸਥਾ ਹੈ ਜੋ ਲੰਮੇ ਸਮੇਂ ਤੋਂ ਲੋਕ ਭਲਾਈ ਲਈ ਕੰਮ ਕਰ ਰਹੀ ਹੈ।

khalsa aid khalsa aid

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network