ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਲਈ ਖਾਲਸਾ ਏਡ ਨੇ ਚੁੱਕਿਆ ਵੱਡਾ ਕਦਮ

Written by  Rupinder Kaler   |  December 03rd 2020 12:25 PM  |  Updated: December 03rd 2020 12:25 PM

ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਲਈ ਖਾਲਸਾ ਏਡ ਨੇ ਚੁੱਕਿਆ ਵੱਡਾ ਕਦਮ

ਖ਼ਾਲਸਾ ਏਡ ਨੇ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਵੱਡਾ ਕਦਮ ਉਠਾਇਆ ਹੈ । ਖਾਲਸਾ ਏਡ ਨੇ ਧਰਨੇ ਵਾਲੀ ਥਾਂ ਤੇ ਅੱਗ ਬੁਝਾਓ ਯੰਤਰ ਵੰਡੇ ਹਨ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ । ਇਸ ਸਬੰਧ ਵਿੱਚ ਖਾਲਸਾ ਏਡ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਿਉਂਕਿ ਸਾਰੇ ਟਰੈਕਟਰ ਦਿੱਲੀ ਬਾਰਡਰ 'ਤੇ ਨੇੜਿਓਂ ਪਾਰਕ ਕੀਤੇ ਗਏ ਹਨ, ਇਸ ਲਈ ਅੱਗ ਦੀ ਸੁਰੱਖਿਆ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਸੀ।

khalsa-aid

ਹੋਰ ਪੜ੍ਹੋ :

khalsa-aid

ਖਾਲਸਾ ਏਡ ਦੀ ਟੀਮ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਦੇ ਵਜੋਂ ਅੱਗ ਬੁਝਾਓ ਯੰਤਰ ਵੰਡੇ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਧਰਨੇ ਵਾਲੀ ਥਾਂ ਤੇ ਕਾਰ ਵਿੱਚ ਅੱਗ ਲੱਗਣ ਨਾਲ ਧਨੌਲੇ ਦੇ ਟਰੈਕਟਰ ਮਕੈਨਿਕ ਦੀ ਮੌਤ ਹੋ ਗਈ ਸੀ।

khalsa-aid

ਇਹ ਵਿਅਕਤੀ ਕਿਸਾਨਾਂ ਦੇ ਟਰੈਕਟਰ ਵਿੱਚ ਮੁਫਤ ਰਿਪੇਅਰ ਕਰਨ ਆਈ ਟੀਮ ਨਾਲ ਆਇਆ ਸੀ। ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਸਾਧਨਾਂ ਨਾਲ ਪਹੁੰਚੇ ਹਨ। ਇਸਦੇ ਨਾਲ ਹੀ ਗੈਸ ਤੇ ਬਾਲਣ ਨਾਲ ਵੱਡੀ ਮਾਤਰਾ ਵਿੱਚ ਕਿਸਾਨਾਂ ਲਈ ਲੰਗਰ ਤਿਆਰ ਹੋ ਰਿਹਾ ਹੈ। ਅਜਿਹੀ ਸੂਰਤ ਵਿੱਚ ਅੱਗ ਵਰਗੀ ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਅੱਗ ਬੁਝਾਓ ਯੰਤਰਾਂ ਦਾ ਹੋਣਾ ਜਰੂਰੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network