ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ

Written by  Lajwinder kaur   |  February 11th 2021 10:39 AM  |  Updated: February 11th 2021 10:39 AM

ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਟੁੱਟਣ ਨਾਲ ਆਈ ਆਫ਼ਤ ਦੇ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ। ਲੋਕਾਂ ਰੋਜਾਨਾ ਜ਼ਿੰਦਗੀ ਦੀਆਂ ਚੀਜ਼ਾਂ ਤੋਂ ਮੋਹਤਾਜ ਹੋ ਗਏ ਨੇ । ਉਨ੍ਹਾਂ ਦੇ ਸਿਰ ਉੱਤੇ ਛੱਤ ਅਤੇ ਖਾਣ ਲਈ ਭੋਜਨ ਨਹੀਂ ਹੈ । ਪਰ ਖਾਲਸਾ ਏਡ ਵਾਲੇ ਗਰਾਉਂਡ ਜ਼ੀਰੋ ‘ਤੇ ਪਹੁੰਚ ਚੁੱਕੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ।

image of khalsa aid at uttarakhan

ਹੋਰ ਪੜ੍ਹੋ : ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਕਿਸਾਨ ਅੰਦੋਲਨ ਵਿੱਚ ਪੁਲਿਸ ਵੱਲੋਂ ਜੇਲ ਭੇਜੀ ਗਈ ਨੌਦੀਪ ਕੌਰ ਦੀ ਰਿਹਾਈ ਦੇ ਲਈ ਚੁੱਕੀ ਆਵਾਜ਼

ਉਹ ਲੋਕਾਂ ਦੇ ਲਈ ਰਹਿਣ ਦਾ ਪ੍ਰਬੰਧ ਕਰ ਰਹੇ ਨੇ । ਖਾਲਸਾ ਏਡ ਦੇ ਵਲੰਟੀਅਰ ਮੁਸੀਬਤ ਝੱਲ ਰਹੇ ਲੋਕਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰ ਰਹੇ ਨੇ । ਵਲੰਟੀਅਰ ਲੋਕਾਂ ਦੇ ਲਈ ਲੰਗਰ ਤਿਆਰ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਹੌਸਲਾ ਵੀ ਦੇ ਰਹੇ ਨੇ । ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਕਿ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਨੇ ।

uttarkhand imge of khalsa aid

ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਖਾਲਸਾ ਏਡ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਹੋਵੇ ਉੱਥੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਕਰਦੀ ਹੈ । ਕੋਰੋਨਾ ਕਾਲ ‘ਚ ਇਸ ਸੰਸਥਾ ਨੇ ਹਰ ਦੇਸ਼ ਲੋਕਾਂ ਦੀ ਸੇਵਾ ਕੀਤੀ ਹੈ।

 

khalsa aid image

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network