Advertisment

ਜ਼ਰੂਰਤਮੰਦਾਂ ਦੀ ਮੱਦਦ ਕਰਦੀ ਖਾਲਸਾ ਏਡ 

author-image
By Shaminder
New Update
ਜ਼ਰੂਰਤਮੰਦਾਂ  ਦੀ ਮੱਦਦ ਕਰਦੀ ਖਾਲਸਾ ਏਡ 
Advertisment
ਪੰਜਾਬੀ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ।ਸੇਵਾ ਦੀ ਇਹ ਭਾਵਨਾ ਪੰਜਾਬੀਆਂ ਨੂੰ ਗੁਰੂ ਸਾਹਿਬਾਨ ਤੋਂ  ਮਿਲੀ ਹੈ ।ਜਿਨਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਉਹ ਸੇਵਾ ਭਾਵਨਾ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਕੋਈ ਕੁਦਰਤੀ ਆਫਤ ਹੋਵੇ ,ਬੇਆਸਰਿਆਂ ਨੂੰ ਸਹਾਰਾ ਦੇਣਾ ਹੋਵੇ ਜਾਂ ਫਿਰ ਜਰੂਰਤਮੰਦਾਂ ਦੀ ਮੱਦਦ ਕਰਨੀ ਹੋਵੇ ਪੰਜਾਬੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ । ਵਿਦੇਸ਼ਾਂ ਵਿੱਚ ਵੀ ਪੰਜਾਬੀ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ । ਇੰਗਲੈਂਡ 'ਚ ਇੱਕ ਅਜਿਹੀ ਹੀ ਸੰਸਥਾ ਹੈ ਜੋ ਲੰਮੇ ਸਮੇਂ ਤੋਂ ਲੋਕ ਭਲਾਈ ਲਈ ਕੰਮ ਕਰ ਰਹੀ ਹੈ। publive-image ਇਸ ਸੰਸਥਾ ਦਾ ਨਾਂਅ ਹੈ ਖਾਲਸਾ ਏਡ Khalsa Aid। ਜੋ ਸਮੇਂ ਸਮੇਂ ਤੇ ਮੁਸੀਬਤ 'ਚ ਫਸੇ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੇ ਹਨ । ਇਸੇ ਤਰਾਂ ਦਾ ਕੰਮ ਇਸ ਸੰਸਥਾ ਨੇ ਉਸ ਸਮੇਂ ਕੀਤਾ ਜਦੋਂ ਇੰਗਲੈਂਡ ਵਿੱਚ ਸੜਕਾਂ 'ਤੇ 2,50,000 ਸੈਲਾਨੀ ਗੱਡੀਆਂ ਲੈ ਕੇ ਉੱਤਰ ਆਏ । ਜਿਸ ਕਾਰਨ ਸੜਕਾਂ 'ਤੇ ਨਾ ਖਤਮ ਹੋਣ ਵਾਲੀ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ । ਲੋਕਾਂ ਨੂੰ 15-15ਘੰਟੇ ਤੱਕ ਸੜਕਾਂ ਤੇ ਇੰਤਜ਼ਾਰ ਕਰਨਾ ਪਿਆ ।ਇਸ ਸਥਿਤੀ ਬਾਰੇ ਜਦੋਂ ਖਾਲਸਾ ਏਡ ਨੂੰ ਪਤਾ ਲੱਗਿਆ ਤਾਂ ਉਹ ਲੋਕਾਂ ਦੀ ਸੇਵਾ
Advertisment
Service ਵਿੱਚ ਜੁਟ ਗਏ । ਇਸ ਸੰਸਥਾ ਨਾਲ ਜੁੜੇ ਮੈਂਬਰ ਦੋ ਵੈਨਾਂ ਵਿੱਚ ਪਾਣੀ ਦੀਆਂ ਛੇ ਹਜਾਰ ਬੋਤਲਾਂ ਲੈ ਕੇ ਪਹੁੰਚ ਗਏ ਅਤੇ ਜਾਮ ਵਿੱਚ ਫਸੇ ਲੋਕਾਂ ਦੀ ਪਿਆਸ ਬੁਝਾਈ । ਇਸ ਤੋਂ ਪਹਿਲਾਂ ਵੀ ਸਮੇਂ ਸਮੇਂ 'ਤੇ ਇਹ ਸੰਸਥਾ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੀ ਰਹੀ ਹੈ । publive-image ਭਾਵੇਂ 2014 'ਚ ਸੀਰੀਆ ਦੇ ਸ਼ਰਨਾਰਥੀਆਂ ਨੂੰ ਮੱਦਦ ਪਹੁੰਚਾਉਣੀ ਹੋਵੇ ਜਾਂ ਫਿਰ ਪੰਜਾਬ ਜਾਂ ਕਿਸੇ ਹੋਰ ਕੁਦਰਤੀ ਆਫਤਾਂ ਆਈਆਂ ਹੋਣ ਇਹ ਸੰਸਥਾ ਹਮੇਸ਼ਾ ਹੀ ਲੋਕਾਂ ਦੀ ਮੱਦਦ ਲਈ ਅੱਗੇ ਆਈ ਹੈ । https://www.instagram.com/p/BnWEp7bl975/?hl=en&taken-by=khalsa_aid ਹਾਲ ਵਿੱਚ ਹੀ ਸੰਸਥਾ ਨੇ ਗਰੀਸ ਵਿੱਚ ਇੱਕ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਜਰੂਰਤਮੰਦਾਂ ਨੂੰ ਪੀਣ ਵਾਲਾ ਪਾਣੀ ,ਕੱਪੜੇ ਅਤੇ ਮੈਡੀਕਲ ਸਹੂਲਤਾਂ ਮੁੱਹਈਆ ਕਰਵਾਈਆਂਜਾਣਗੀਆਂ। ਇਸ ਸੰਸਥਾ ਨੇ ਕੇਰਲਾ 'ਚ ਹੜ੍ਹ ਪੀੜ੍ਹਤਾਂ ਦੀ ਨਾ ਸਿਰਫ ਮੱਦਦ ਕੀਤੀ ,ਬਲਕਿ ਉਨ੍ਹਾਂ ਦੇ ਮੁੜ ਤੋਂ ਵਸੇਬੇ ਲਈ ਵੀ ਇਹ ਸੰਸਥਾ ਯਤਨਸ਼ੀਲ ਹੈ ।  1999 'ਚ ਵਜੂਦ 'ਚ ਆਈ ਇਹ ਸੰਸਥਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਲੋਕਾਂ 'ਚ ਆਪਣੀ ਖਾਸ ਪਹਿਚਾਣ ਬਣਾਈ ਹੈ ਅਤੇ ਇਹ ਸੰਸਥਾ ਦੁਨੀਆਂ ਭਰ ਵਿੱਚ ਮਸ਼ਹੂਰ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment