ਜ਼ਰੂਰਤਮੰਦਾਂ ਦੀ ਮੱਦਦ ਕਰਦੀ ਖਾਲਸਾ ਏਡ 

Written by  Shaminder   |  September 07th 2018 10:11 AM  |  Updated: September 07th 2018 10:48 AM

ਜ਼ਰੂਰਤਮੰਦਾਂ ਦੀ ਮੱਦਦ ਕਰਦੀ ਖਾਲਸਾ ਏਡ 

ਪੰਜਾਬੀ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ।ਸੇਵਾ ਦੀ ਇਹ ਭਾਵਨਾ ਪੰਜਾਬੀਆਂ ਨੂੰ ਗੁਰੂ ਸਾਹਿਬਾਨ ਤੋਂ  ਮਿਲੀ ਹੈ ।ਜਿਨਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਉਹ ਸੇਵਾ ਭਾਵਨਾ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਕੋਈ ਕੁਦਰਤੀ ਆਫਤ ਹੋਵੇ ,ਬੇਆਸਰਿਆਂ ਨੂੰ ਸਹਾਰਾ ਦੇਣਾ ਹੋਵੇ ਜਾਂ ਫਿਰ ਜਰੂਰਤਮੰਦਾਂ ਦੀ ਮੱਦਦ ਕਰਨੀ ਹੋਵੇ ਪੰਜਾਬੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ । ਵਿਦੇਸ਼ਾਂ ਵਿੱਚ ਵੀ ਪੰਜਾਬੀ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ । ਇੰਗਲੈਂਡ 'ਚ ਇੱਕ ਅਜਿਹੀ ਹੀ ਸੰਸਥਾ ਹੈ ਜੋ ਲੰਮੇ ਸਮੇਂ ਤੋਂ ਲੋਕ ਭਲਾਈ ਲਈ ਕੰਮ ਕਰ ਰਹੀ ਹੈ।

ਇਸ ਸੰਸਥਾ ਦਾ ਨਾਂਅ ਹੈ ਖਾਲਸਾ ਏਡ Khalsa Aid। ਜੋ ਸਮੇਂ ਸਮੇਂ ਤੇ ਮੁਸੀਬਤ 'ਚ ਫਸੇ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੇ ਹਨ । ਇਸੇ ਤਰਾਂ ਦਾ ਕੰਮ ਇਸ ਸੰਸਥਾ ਨੇ ਉਸ ਸਮੇਂ ਕੀਤਾ ਜਦੋਂ ਇੰਗਲੈਂਡ ਵਿੱਚ ਸੜਕਾਂ 'ਤੇ 2,50,000 ਸੈਲਾਨੀ ਗੱਡੀਆਂ ਲੈ ਕੇ ਉੱਤਰ ਆਏ । ਜਿਸ ਕਾਰਨ ਸੜਕਾਂ 'ਤੇ ਨਾ ਖਤਮ ਹੋਣ ਵਾਲੀ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ । ਲੋਕਾਂ ਨੂੰ 15-15ਘੰਟੇ ਤੱਕ ਸੜਕਾਂ ਤੇ ਇੰਤਜ਼ਾਰ ਕਰਨਾ ਪਿਆ ।ਇਸ ਸਥਿਤੀ ਬਾਰੇ ਜਦੋਂ ਖਾਲਸਾ ਏਡ ਨੂੰ ਪਤਾ ਲੱਗਿਆ ਤਾਂ ਉਹ ਲੋਕਾਂ ਦੀ ਸੇਵਾService ਵਿੱਚ ਜੁਟ ਗਏ । ਇਸ ਸੰਸਥਾ ਨਾਲ ਜੁੜੇ ਮੈਂਬਰ ਦੋ ਵੈਨਾਂ ਵਿੱਚ ਪਾਣੀ ਦੀਆਂ ਛੇ ਹਜਾਰ ਬੋਤਲਾਂ ਲੈ ਕੇ ਪਹੁੰਚ ਗਏ ਅਤੇ ਜਾਮ ਵਿੱਚ ਫਸੇ ਲੋਕਾਂ ਦੀ ਪਿਆਸ ਬੁਝਾਈ । ਇਸ ਤੋਂ ਪਹਿਲਾਂ ਵੀ ਸਮੇਂ ਸਮੇਂ 'ਤੇ ਇਹ ਸੰਸਥਾ ਲੋਕਾਂ ਦੀ ਮੱਦਦ ਲਈ ਅੱਗੇ ਆਉਂਦੀ ਰਹੀ ਹੈ ।

ਭਾਵੇਂ 2014 'ਚ ਸੀਰੀਆ ਦੇ ਸ਼ਰਨਾਰਥੀਆਂ ਨੂੰ ਮੱਦਦ ਪਹੁੰਚਾਉਣੀ ਹੋਵੇ ਜਾਂ ਫਿਰ ਪੰਜਾਬ ਜਾਂ ਕਿਸੇ ਹੋਰ ਕੁਦਰਤੀ ਆਫਤਾਂ ਆਈਆਂ ਹੋਣ ਇਹ ਸੰਸਥਾ ਹਮੇਸ਼ਾ ਹੀ ਲੋਕਾਂ ਦੀ ਮੱਦਦ ਲਈ ਅੱਗੇ ਆਈ ਹੈ ।

https://www.instagram.com/p/BnWEp7bl975/?hl=en&taken-by=khalsa_aid

ਹਾਲ ਵਿੱਚ ਹੀ ਸੰਸਥਾ ਨੇ ਗਰੀਸ ਵਿੱਚ ਇੱਕ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਜਰੂਰਤਮੰਦਾਂ ਨੂੰ ਪੀਣ ਵਾਲਾ ਪਾਣੀ ,ਕੱਪੜੇ ਅਤੇ ਮੈਡੀਕਲ ਸਹੂਲਤਾਂ ਮੁੱਹਈਆ ਕਰਵਾਈਆਂਜਾਣਗੀਆਂ। ਇਸ ਸੰਸਥਾ ਨੇ ਕੇਰਲਾ 'ਚ ਹੜ੍ਹ ਪੀੜ੍ਹਤਾਂ ਦੀ ਨਾ ਸਿਰਫ ਮੱਦਦ ਕੀਤੀ ,ਬਲਕਿ ਉਨ੍ਹਾਂ ਦੇ ਮੁੜ ਤੋਂ ਵਸੇਬੇ ਲਈ ਵੀ ਇਹ ਸੰਸਥਾ ਯਤਨਸ਼ੀਲ ਹੈ ।  1999 'ਚ ਵਜੂਦ 'ਚ ਆਈ ਇਹ ਸੰਸਥਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਲੋਕਾਂ 'ਚ ਆਪਣੀ ਖਾਸ ਪਹਿਚਾਣ ਬਣਾਈ ਹੈ ਅਤੇ ਇਹ ਸੰਸਥਾ ਦੁਨੀਆਂ ਭਰ ਵਿੱਚ ਮਸ਼ਹੂਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network