Advertisment

ਖਾਲਸਾ ਏਡ ਹੁਣ ਪੰਜਾਬ ‘ਚ ਰੁੱਖ ਲਗਾਉਣ ਦੀ ਮੁਹਿੰਮ ਕਰ ਰਹੀ ਸ਼ੁਰੂ, ਪੰਜਾਬ ਦੇ ਇਨ੍ਹਾਂ ਤਿੰਨ ਜਿਲ੍ਹਿਆਂ ਤੋਂ ਹੋ ਰਹੀ ਸ਼ੁਰੂਆਤ

author-image
By Shaminder
New Update
ਖਾਲਸਾ ਏਡ ਹੁਣ ਪੰਜਾਬ ‘ਚ ਰੁੱਖ ਲਗਾਉਣ ਦੀ ਮੁਹਿੰਮ ਕਰ ਰਹੀ ਸ਼ੁਰੂ, ਪੰਜਾਬ ਦੇ ਇਨ੍ਹਾਂ ਤਿੰਨ ਜਿਲ੍ਹਿਆਂ ਤੋਂ ਹੋ ਰਹੀ ਸ਼ੁਰੂਆਤ
Advertisment
ਖਾਲਸਾ ਏਡ ਵੱਲੋਂ ਜਿੱਥੇ ਸਮਾਜ ਦੇ ਜ਼ਰੂਰਤਮੰਦਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ
Advertisment
ਖਾਲਸਾ ਏਡ ਅੱਗੇ ਆਇਆ ਹੈ । ਖਾਲਸਾ ਏਡ ਵੱਲੋਂ ਹੁਣ ਪੰਜਾਬ ‘ਚ ਰੁੱਖ ਲਗਾਉਣ ਦੀ ਮੁਹਿੰਮ ਵਿੱਡੀ ਗਈ ਹੈ । ਇਸ ਮੁਹਿੰਮ ਦੇ ਤਹਿਤ ਪੰਜਾਬ ‘ਚ ਖਾਲੀ ਪਈਆਂ ਜ਼ਮੀਨਾਂ ‘ਚ ਰੁੱਖ ਲਗਾਏ ਜਾਣਗੇ । ਇਸ ਬਾਰੇ ਖਾਲਸਾ ਏਡ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ । khalsa aid Image From Instagram ਹੋਰ ਪੜ੍ਹੋ : ਕਿਸਾਨ ਪਾਰਲੀਮੈਂਟ ਸੈਸ਼ਨ ਦੀ ਅਰਦਾਸ ਕਰਨ ਤੋੋਂ ਬਾਅਦ ਹੋਈ ਸ਼ੁਰੂਆਤ, ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਨੇ ਲਿਆ ਭਾਗ 
Advertisment
khalsa aid Image From Instagram ਖਾਲਸਾ ਏਡ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ‘ਗੁਰੂ ਸਾਹਬ ਦੀ ਵਰੋਸਾਈ ਪੰਜਾਬ ਦੀ ਧਰਤੀ ਅਤੇ ਵਾਤਾਵਰਨ ਨੂੰ ਮੁੜ ਹਰਿਆ ਕਰਨ ਲਈ ਖਾਲਸਾ ਏਡ ਵੱਲੋਂ ਪੰਜਾਬ ਦੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਈਆਂ ਜਾ ਰਹੀਆਂ ਹਨ। ਸ਼ੁਰੂਆਤ ਲੁਧਿਆਣਾ, ਮੋਗਾ ਅਤੇ ਨਵਾਂਸ਼ਹਿਰ ਜਿਲ੍ਹਿਆਂ ਤੋਂ ਕੀਤੀ ਜਾ ਰਹੀ ਹੈ। khalsa aid Image From Instagram ਜੇ ਕੋਈ ਵੀਰ ਭੈਣ ਆਪਣੀ ਜ਼ਮੀਨ ਇਸ ਨੇਕ ਕਾਰਜ ਨੂੰ ਸਮਰਪਿਤ ਕਰਨ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ। ਇਹਨਾਂ ਤਿੰਨਾਂ ਜਿਲ੍ਹਿਆਂ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਪਿੰਡਾਂ ਵਿੱਚ ਵੀ ਰੁੱਖ ਲਾਉਣ ਦਾ ਕੰਮ ਉਲੀਕਿਆ ਜਾਵੇਗਾ।ਨੋਟ:- ਇਸ ਕਾਰਜ ਨੂੰ ਸਮਰਪਿਤ ਕੀਤੀ ਜ਼ਮੀਨ ਦੀ ਮਲਕੀਅਤ ਤੁਹਾਡੀ ਹੀ ਰਹੇਗੀ। ਪੰਜਾਬ ਦਾ ਸੰਪਰਕ ਨੰਬਰ +91 175-5001300’’ । ਖਾਲਸਾ ਏਡ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ।
 
View this post on Instagram
 

A post shared by Khalsa Aid (UK) (@khalsa_aid)

Advertisment

Stay updated with the latest news headlines.

Follow us:
Advertisment
Advertisment
Latest Stories
Advertisment